ਮੋਗਾ (ਅਜ਼ਾਦ) : ਮਹਿਰੋਂ ਵਿਚ ਬੀਤੇ ਦਿਨੀਂ ਜਗ੍ਹਾ ਦੇ ਵਿਵਾਦ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਹੋਏ ਲੜਾਈ ਝਗੜੇ 'ਚ ਇਕ ਭਰਾ ਵੱਲੋਂ ਗੋਲੀ ਮਾਰ ਕੇ ਸਕੇ ਭਰਾ ਨੂੰ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਮਹਿਣਾ ਪੁਲਸ ਵੱਲੋਂ ਕੁਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਮਹਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਮੁਖੀ ਕੋਮਲਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਸਦਾ ਭਰਾ ਆਪਣੀ ਕਾਰ 'ਤੇ ਸਾਡੇ ਘਰ ਆਇਆ ਅਤੇ ਉਸ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੇ ਰਿਵਾਲਵਰ ਨਾਲ ਸਿੱਧੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਕਿਸੇ ਤਰ੍ਹਾਂ ਬਚ ਗਿਆ, ਜਦ ਮੈਂ ਉਸਦੇ ਹੱਥ 'ਚੋਂ ਰਿਵਾਲਵਰ ਖੋਹਣ ਲੱਗਾ ਤਾਂ ਇਕ ਗੋਲੀ ਮੇਰੀ ਉਂਗਲੀ 'ਤੇ ਵੀ ਲੱਗੀ।
ਇਸ ਤੋਂ ਬਾਅਦ ਉਸਨੇ ਮੈਨੂੰ ਫੜ੍ਹ ਲਿਆ ਅਤੇ ਦੋਵੇਂ ਭਰਾ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਕਥਿਤ ਦੋਸ਼ੀ ਨੇ ਰਿਵਾਲਵਰ ਦਾ ਬਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਦ ਅਸੀਂ ਰੌਲਾ ਪਾਇਆ ਤਾਂ ਉਹ ਆਪਣਾ ਰਿਵਾਲਵਰ ਲੈ ਕੇ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ ਅਤੇ ਮੈਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਜਾਂਚ ਕਰਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਾਂ।
ਜ਼ਿਲ੍ਹੇ ਅੰਦਰ 3368 ਵਿਦਿਆਰਥੀਆਂ ਨੂੰ ਵੰਡੇ ਜਾਣਗੇ ਸਮਾਰਟ ਫੋਨ : ਆਵਲਾ
NEXT STORY