ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਜਿੱਥੇ ਕਈ ਮੌਜੂਦਾ ਐੱਮ. ਪੀ. ਅਤੇ ਵਿਧਾਇਕ ਚੋਣ ਲੜ ਰਹੇ ਹਨ, ਉੱਥੇ ਚਾਰੇ ਪ੍ਰਮੁੱਖ ਪਾਰਟੀਆਂ ਦੇ ਕਈ ਅਜਿਹੇ ਨੇਤਾ ਸੰਸਦ ’ਚ ਐਂਟਰੀ ਲਈ ਜ਼ੋਰ ਲਾ ਰਹੇ ਹਨ, ਜੋ ਪਹਿਲਾਂ ਵਿਧਾਨ ਸਭਾ ਚੋਣ ਹਾਰ ਚੁੱਕੇ ਹਨ। ਇਨ੍ਹਾਂ ਨੇਤਾਵਾਂ ਦਾ ਅੰਕੜਾ ਕਈ ਸੀਟਾਂ ’ਤੇ 2 ਤੋਂ 3 ਤੱਕ ਪੁੱਜ ਗਿਆ ਹੈ, ਜਿਸ ਦੇ ਮੱਦੇਨਜ਼ਰ ਸਭ ਤੋਂ ਵੱਧ ਕਿਆਸ ਇਸੇ ਗੱਲ ਨੂੰ ਲੈ ਕੇ ਲਾਏ ਜਾ ਰਹੇ ਹਨ ਕਿ ਇਸ ਵਾਰ ਕਿੰਨੇ ਮੌਜੂਦਾ ਜਾਂ ਸਾਬਕਾ ਵਿਧਾਇਕ ਲੋਕ ਸਭਾ ’ਚ ਐਂਟਰੀ ਕਰਨ ’ਚ ਕਾਮਯਾਬ ਹੋਣਗੇ। ਇਹੀ ਚਰਚਾ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਨੂੰ ਲੈ ਕੇ ਸੁਣਨ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਨਗਰ ਨਿਗਮ ਦੀ ਰੋਕ ਦੇ ਬਾਵਜੂਦ ਪਾਰਕਾਂ ’ਚ ਹੋ ਰਹੀਆਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ
ਵਿਧਾਇਕ ਬਣਨ ਤੋਂ ਖੁੰਝੇ ਇਹ ਨੇਤਾ ਹਨ ਐੱਮ. ਪੀ. ਬਣਨ ਦੇ ਇੱਛੁਕ
ਗੁਰਦਾਸਪੁਰ : ਦਲਜੀਤ ਚੀਮਾ, ਦਿਨੇਸ਼ ਸਿੰਘ ਬੱਬੂ
ਅੰਮ੍ਰਿਤਸਰ : ਅਨਿਲ ਜੋਸ਼ੀ
ਖਡੂਰ ਸਾਹਿਬ : ਕੁਲਬੀਰ ਜ਼ੀਰਾ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੀਆਂਵਿੰਡ
ਜਲੰਧਰ : ਚਰਨਜੀਤ ਚੰਨੀ, ਮੋਹਿੰਦਰ ਸਿੰਘ ਕੇ. ਪੀ., ਪਵਨ ਟੀਨੂ
ਹੁਸ਼ਿਆਰਪੁਰ : ਅਨੀਤਾ ਸੋਮ ਪ੍ਰਕਾਸ਼, ਸੋਹਨ ਸਿੰਘ ਠੰਢਲ
ਸ੍ਰੀ ਅਨੰਦਪੁਰ ਸਾਹਿਬ : ਵਿਜੇ ਇੰਦਰ ਸਿੰਗਲਾ, ਪ੍ਰੇਮ ਸਿੰਘ ਚੰਦੂਮਾਜਰਾ
ਲੁਧਿਆਣਾ : ਰਣਜੀਤ ਸਿੰਘ ਢਿੱਲੋਂ
ਫਤਹਿਗੜ੍ਹ ਸਾਹਿਬ : ਗੁਰਪ੍ਰੀਤ ਜੀ. ਪੀ., ਵਿਕਰਮਜੀਤ ਖਾਲਸਾ
ਫਰੀਦਕੋਟ : ਅਮਰਜੀਤ ਕੌਰ ਸਾਹੋਕੇ
ਫਿਰੋਜ਼ਪੁਰ : ਰਾਣਾ ਸੋਢੀ
ਬਠਿੰਡਾ : ਜੀਤ ਮਹਿੰਦਰ ਸਿੱਧੂ
ਪਟਿਆਲਾ : ਐੱਨ. ਕੇ. ਸ਼ਰਮਾ
ਸੰਗਰੂਰ : ਇਕਬਾਲ ਸਿੰਘ ਝੂੰਦਾ, ਅਰਵਿੰਦ ਖੰਨਾ
ਇਹ ਵੀ ਪੜ੍ਹੋ : ਬਠਿੰਡਾ ਪੁੱਜੇ CM ਮਾਨ ਨੇ ਫਿਰ ਸੁਣਾਈ 'ਕਿੱਕਲੀ-2', ਬਾਦਲ ਪਰਿਵਾਰ 'ਤੇ ਲਾਏ ਰਗੜੇ
ਮੌਜੂਦਾ ਵਿਧਾਇਕਾਂ ਦੇ ਮੈਦਾਨ ’ਚ ਹੋਣ ਕਾਰਨ ਮੰਡਰਾ ਰਿਹਾ ਉਪ ਚੋਣ ਦਾ ਸਾਇਆ
ਪੰਜਾਬ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਕਈ ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਬਣਾਇਆ ਗਿਆ ਹੈ। ਇਥੋਂ ਤੱਕ ਕਿ ਕੁਝ ਸੀਟਾਂ ’ਤੇ ਤਾਂ 2 ਮੌਜੂਦਾ ਵਿਧਾਇਕ ਆਹਮੋ-ਸਾਹਮਣੇ ਹਨ। ਇਨ੍ਹਾਂ ’ਚ ਮੌਜੂਦਾ ਕੈਬਨਿਟ ਮੰਤਰੀ ਵੀ ਸ਼ਾਮਲ ਹਨ, ਜਿਨ੍ਹਾਂ ’ਚੋਂ ਕਿਸੇ ਦੇ ਜਿੱਤਣ ਦੀ ਸੂਰਤ ’ਚ ਪੰਜਾਬ ’ਚ ਵਿਧਾਨ ਸਭਾ ਉਪ ਚੋਣ ਦਾ ਸਾਇਆ ਮੰਡਰਾ ਰਿਹਾ ਹੈ।
ਇਹ ਮੰਤਰੀ ਅਤੇ ਐੱਮ. ਐੱਲ. ਏ. ਅਜ਼ਮਾ ਰਹੇ ਕਿਸਮਤ
ਗੁਰਦਾਸਪੁਰ : ਸਾਬਕਾ ਮੁੱਖ ਮੰਤਰੀ ਉਪ ਸੁਖਜਿੰਦਰ ਸਿੰਘ ਰੰਧਾਵਾ, ਸ਼ੈਰੀ ਕਲਸੀ
ਸੰਗਰੂਰ : ਕੈਬਨਿਟ ਮੰਤਰੀ ਮੀਤ ਹੇਅਰ, ਸੁਖਪਾਲ ਖਹਿਰਾ
ਅੰਮ੍ਰਿਤਸਰ : ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ
ਖਡੂਰ ਸਾਹਿਬ : ਕੈਬਨਿਟ ਮੰਤਰੀ ਲਾਲਜੀਤ ਭੁੱਲਰ
ਹੁਸ਼ਿਆਰਪੁਰ : ਰਾਜ ਕੁਮਾਰ ਚੱਬੇਵਾਲ
ਲੁਧਿਆਣਾ : ਰਾਜਾ ਵੜਿੰਗ, ਅਸ਼ੋਕ ਪਰਾਸ਼ਰ ਪੱਪੀ
ਫਿਰੋਜ਼ਪੁਰ : ਕਾਕਾ ਬਰਾੜ
ਬਠਿੰਡਾ : ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਪਟਿਆਲਾ : ਕੈਬਨਿਟ ਮੰਤਰੀ ਬਲਬੀਰ ਸਿੰਘ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ : ਨਗਰ ਨਿਗਮ ਦੀ ਰੋਕ ਦੇ ਬਾਵਜੂਦ ਪਾਰਕਾਂ ’ਚ ਹੋ ਰਹੀਆਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ
NEXT STORY