ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ. ਅਮਨਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਜ਼ਿਲ੍ਹੇ ’ਚ ਉੱਚੀ ਆਵਾਜ਼ ਵਾਲੇ ਪਟਾਕੇ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪਾਬੰਦੀ ਲਾਈ ਹੈ। ਉਨ੍ਹਾਂ ਦੱਸਿਆ ਕਿ ਲਾਇਸੈਂਸ ਧਾਰਕ ਵਿਕਰੇਤਾ ਸਿਰਫ ਨਿਰਧਾਰਿਤ ਥਾਵਾਂ ’ਤੇ ਹੀ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਪਟਾਕੇ ਵੇਚ ਸਕਣਗੇ। ਫਿਰੋਜ਼ਪੁਰ ਸ਼ਹਿਰ ’ਚ ਮਾਲ ਰੋਡ ਬੈਕ ਸਾਈਡ ਹਾਊਸਿੰਗ ਬੋਰਡ ਕਾਲੋਨੀ ਨੇੜੇ ਸਿਵਲ ਹਸਪਤਾਲ, ਫਿਰੋਜ਼ਪੁਰ ਕੈਂਟ ’ਚ ਮਨੋਹਰ ਲਾਲ ਸਕੂਲ, ਮਮਦੋਟ ’ਚ ਬੀ. ਐੱਸ. ਐੱਫ. ਗਰਾਊਂਡ, ਤਲਵੰਡੀ ਭਾਈ ’ਚ ਦੁਸਹਿਰਾ ਗਰਾਊਂਡ, ਜ਼ੀਰਾ, ਮੱਲਾਂਵਾਲਾ, ਮੱਖੂ ਅਤੇ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ/ਗਰਾਊਂਡਾਂ ਵਿਚ ਹੀ ਵਿਕਰੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ, ਸਾਬਕਾ ਮੰਤਰੀ ਦੇ ਘਰ ਤੜਕਸਾਰ ਪਈ ED ਦੀ ਰੇਡ
ਸਿਰਫ ਹਰੇ ਪਟਾਕਿਆਂ ਦੀ ਹੀ ਮਨਜ਼ੂਰੀ ਹੋਵੇਗੀ ਅਤੇ ਇਹ ਸਾਰੇ ਸਥਾਨ ਨੋ-ਸਮੋਕਿੰਗ ਜ਼ੋਨ ਹੋਣਗੇ। ਸਾਇਲੰਸ ਜ਼ੋਨ ਜਿਵੇਂ ਸਕੂਲ, ਹਸਪਤਾਲ, ਕੋਰਟ ਤੇ ਧਾਰਮਿਕ ਥਾਵਾਂ ਨੇੜੇ ਪਟਾਕੇ ਚਲਾਉਣ ’ਤੇ ਪੂਰੀ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ
ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਵੀ ਨਿਰਧਾਰਤ
ਦੀਵਾਲੀ ਵਾਲੇ ਦਿਨ 8 ਨਵੰਬਰ ਨੂੰ ਰਾਤ 8 ਤੋਂ 10 ਵਜੇ ਤੱਕ
ਗੁਰਪੁਰਬ ਵਾਲੇ ਦਿਨ 24 ਨਵੰਬਰ ਨੂੰ ਸਵੇਰੇ 4 ਤੋਂ 5 ਵਜੇ ਅਤੇ ਰਾਤ 9 ਤੋਂ 10 ਵਜੇ ਤੱਕ
ਕ੍ਰਿਸਮਸ ਵਾਲੇ ਦਿਨ 25-26 ਦਸੰਬਰ ਅਤੇ ਨਵਾਂ ਸਾਲ 31 ਦਸੰਬਰ, 1 ਜਨਵਰੀ ਨੂੰ ਰਾਤ 11:55 ਤੋਂ 12:30 ਵਜੇ ਤੱਕ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਜਲੰਧਰ: 'ਪੱਪੀ ਸਵੀਟਸ' ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
NEXT STORY