ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਦੇ ਪਿੰਡ ਖੇੜਾ ਕਲਮੋਟ ਦੇ ਜੰਗਲ ’ਚ ਤੇਂਦੂਏ ਨੇ ਦਸਤਕ ਦਿੱਤੀ ਹੈ। ਜਿਸ ਸਬੰਧੀ ਪਤਾ ਚੱਲਣ ’ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ’ਚ ਭਾਰੀ ਖ਼ੌਫ਼ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕੁਝ ਪਿੰਡ ਵਾਸੀਆਂ ਵੱਲੋਂ ਉਕਤ ਤੇਂਦੂਏ ਨੂੰ ਲੈ ਕੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਰਾਹਗੀਰਾਂ ਨੇ ਬੀਤੀ ਸ਼ਾਮ ਕਰੀਬ ਸਾਢੇ ਕੁ 7 ਵਜੇ ਉਕਤ ਪਿੰਡ ਦੇ ਨਾਲ ਸਥਿਤ ਭੰਗਲਾਂ ਦੀ ਖੱਡ ’ਚ ਉਕਤ ਤੇਂਦੂਆ ਵੇਖਣ ’ਤੇ ਤੁਰੰਤ ਉਸ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ। ਲੋਕਾਂ 'ਚ ਤੇਦੂਏਂ ਦੀ ਦਸਤਕ ਨਾਲ ਭਾਰੀ ਖ਼ੌਫ਼ ਪਾਇਆ ਜਾ ਰਿਹਾ ਹੈ ਅਤੇ ਰਾਤ ਵੇਲੇ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ
ਇਸ ਸਬੰਧੀ ਲੋਕਾਂ ਵੱਲੋਂ ਬਾਕਾਇਦਾ ਵੱਖ ਵੱਖ ਸ਼ੋਸ਼ਲ ਮੀਡੀਆ ਗਰੁੱਪਾਂ ’ਚ ਵੀ ਸੰਦੇਸ਼ ਭੇਜ ਕੇ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਗਿਆ। ਇਸ ਸਬੰਧੀ ਪਿੰਡ ਵਾਸੀਆਂ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਦਕਿ ਇਸ ਸਬੰਧ ’ਚ ਸੰਪਰਕ ਕਰਨ ’ਤੇ ਜੰਗਲੀ ਜੀਵ ਵਿਭਾਗ ਦੇ ਬਲਾਕ ਅਫ਼ਸਰ ਨੂਰਪੁਰਬੇਦੀ ਮੱਖਣ ਸਿੰਘ ਨੇ ਆਖਿਆ ਕਿ ਉਹ ਇਸ ਸਬੰਧ ’ਚ ਜਲਦ ਪਤਾ ਲਗਾ ਕੇ ਲੋੜੀਂਦੀ ਕਾਰਵਾਈ ਅਮਲ ’ਚ ਲਿਆਉਣਗੇ।
ਇਹ ਵੀ ਪੜ੍ਹੋ: ਗੈਂਗਸਟਰ ਬਿਸ਼ਨੋਈ ਬਾਰੇ ਗੈਂਗਸਟਰ ਜ਼ੀਸ਼ਾਨ ਅਖ਼ਤਰ ਦੇ ਵੱਡੇ ਖ਼ੁਲਾਸੇ! ਕਿਹਾ-ਵੱਡਾ ਗੱਦਾਰ ਤੇ FBI ਦਾ ਏਜੰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਪਿਆ ਨਵਾਂ ਪੰਗਾ, ਖਰੜ ਤਹਿਸੀਲ ਦਫ਼ਤਰ 'ਚ...
NEXT STORY