ਜਲੰਧਰ : ਲੋਹੜੀ ਦਾ ਤਿਉਹਾਰ ਜਿੱਥੇ ਹਰ ਪਾਸੇ ਜੋਸ਼-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਮੌਸਮ ਨੇ ਵੀ ਅਚਾਨਕ ਕਰਵਟ ਬਦਲ ਲਈ ਹੈ। ਸੋਮਵਾਰ ਨੂੰ ਦਿਨ ਚੜ੍ਹਦੇ ਹੀ ਅਸਮਾਨ ਨੂੰ ਕਾਲੇ ਬੱਦਲਾਂ ਨੇ ਘੇਰ ਲਿਆ ਅਤੇ ਲਗਭਗ ਪੂਰੇ ਪੰਜਾਬ ਵਿਚ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ। ਅਚਾਨਕ ਬਦਲੇ ਮੌਸਮ ਨੇ ਜਿੱਥੇ ਲੋਹੜੀ ਦਾ ਮਜ਼ਾ ਥੋੜਾ ਕਿਰਕਿਰਾ ਕਰ ਦਿੱਤਾ ਹੈ, ਉਥੇ ਹੀ ਠੰਢ ਵਿਚ ਵੀ ਵਾਧਾ ਕਰ ਦਿੱਤਾ ਹੈ।
ਜਲੰਧਰ 'ਚ ਲਗਭਗ 10.15 ਵਜੇ ਦਿਨ ਵੇਲੇ ਹੀ ਹਨ੍ਹੇਰਾ ਹੋ ਗਿਆ ਅਤੇ ਤੇਜ਼ ਬਾਰਿਸ਼ ਦੇ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ। ਮੀਂਹ ਤੋਂ ਕੁਝ ਸਮਾਂ ਪਹਿਲਾਂ ਇੱਥੇ ਅਸਮਾਨ 'ਚ ਕਾਲੀ ਘਟਾ ਛਾ ਗਈ, ਜਿਸ ਕਾਰਨ ਚਿੱਟੇ ਦਿਨ 'ਚ ਹਨੇਰਾ ਹੋ ਗਿਆ। ਲੋਹੜੀ ਦਾ ਤਿਉਹਾਰ ਹੋਣ ਕਾਰਨ ਅਚਾਨਕ ਆਏ ਮੀਂਹ ਕਰਕੇ ਲੋਕਾਂ ਦੇ ਚਿਹਰਿਆਂ 'ਤੇ ਮਾਯੂਸੀ ਦੇਖੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ : ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ (ਵੀਡੀਓ)
NEXT STORY