ਜਲਾਲਾਬਾਦ (ਜਤਿੰਦਰ) - ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਵਲੋਂ ਗੁਰਬਖਸ਼ ਸਿੰਘ ਖੁਰਾਨਾ ਦੀ ਪ੍ਰਧਾਨਗੀ ਹੇਠ ਧੀਆਂ ਦੀ ਲੋਹੜੀ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਮਨਾਈ ਗਈ। ਇਸ ਮੌਕੇ ਪ੍ਰਧਾਨ ਗੁਰਬਖਸ਼ ਸਿੰਘ ਖੁਰਾਨਾ ਨੇ ਸੂਬੇ 'ਚ ਧੀਆਂ ਦੀ ਘੱਟ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਤੇ ਨਾਲ ਹੀ ਲੋਕਾਂ ਨੂੰ ਧੀਆਂ ਨੰੂੰ ਬਰਾਬਰ ਦਰਜਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੱਚਿਆਂ ਵਲੋਂ ਸੱਭਿਆਚਾਰਕ ਗੀਤ ਪੇਸ਼ ਕੀਤੇ ਗਏ ਤੇ ਸੰਸਥਾ ਵਲੋਂ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਪੰਜਵੀਂ ਜਮਾਤ ਦੀ ਪ੍ਰਤਿਭਾ, ਚੌਥੀ ਦੀ ਰਜਨੀ ਬਾਲਾ, ਤੀਸਰੀ ਦੀ ਪੂਜਾ ਰਾਣੀ, ਦੂਜੀ ਦੀ ਮਾਹੀ, ਪਹਿਲੀ ਦੀ ਸੋਨੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਮੈਂਬਰ ਰਾਜੀਵ ਦਹੂਜਾ, ਦੇਸ ਰਾਜ ਗਾਂਧੀ, ਰਾਜ ਕੁਮਾਰ ਗਗਨੇਜਾ ਵਲੋਂ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਅਸ਼ੋਕ ਨਾਰੰਗ ਬੀ. ਪੀ. ਈ. ਓ, ਕਮਲਾ ਦੇਵੀ, ਮੈਡਮ ਪ੍ਰਕਾਸ਼ ਕੌਰ, ਗੁਰਬਖਸ਼ ਸਿੰਘ ਖੁਰਾਨਾ, ਦੇਵ ਰਾਜ ਸ਼ਰਮਾ, ਰਾਜ ਕੁਮਾਰ ਗਗਨੇਜਾ ਆਦਿ ਮੌਜੂਦ ਸਨ।
ਫਿਰੋਜ਼ਪੁਰ (ਬਿੱਟੂ) - ਵਿੱਦਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਗਰਮਾਰ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ 'ਚ ਸਮੂਹ ਸਟਾਫ ਤੇ ਬੱਚਿਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਇਸ ਮੌਕੇ ਪਿੰ੍ਰਸੀ. ਸੋਨੀਆ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਇਸ ਉਪਰੰਤ ਬੱਚਿਆਂ 'ਚ ਨਿਊਜ਼ ਰੀਡਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਰਟੀਕੇਟ ਤਕਸੀਮ ਕੀਤੇ। ਸਕੂਲ ਸੰਚਾਲਕ ਹਰਚਰਨ ਸਿੰਘ ਸਾਮਾ ਨੇ ਅਧਿਆਪਕਾਂ ਤੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਸਮੇਂ ਇੰਦੂ ਸ਼ਰਮਾ, ਦਲਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।

ਜ਼ੀਰਾ (ਅਕਾਲੀਆਂਵਾਲਾ) - ਜ਼ੀਰਾ ਸਕੂਲ ਆਫ ਨਰਸਿੰਗ ਕੋਟ ਈਸੇ ਖਾਂ ਰੋਡ ਜ਼ੀਰਾ ਵਿਖੇ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਚੇਅਰਮੈਨ ਮਨਜੀਤ ਸਿੰਘ ਢਿੱਲੋਂ ਬਾਬਾ ਫਰੀਦ ਸੰਸਥਾਵਾਂ ਦੀ ਅਗਵਾਈ ਹੇਠ ਕਾਲਜ ਦੇ ਵਿਹੜੇ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿੱਥੇ ਨਰਸਿੰਗ ਵਿਦਿਆਰਥਣਾਂ ਨੇ ਲੋਹੜੀ ਦੇ ਸ਼ੁੱਭ ਅਵਸਰ 'ਤੇ ਰੰਗਾ-ਰੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਉਪਰੰਤ ਕਾਲਜ ਵਿਚ ਲੋਹੜੀ ਬਾਲੀ ਗਈ, ਜਿਸ ਵਿਚ ਵਿਦਿਆਰਥਣਾਂ ਨੇ ਖੁਸ਼ੀ ਦੇ ਪਲ ਸਾਂਝੇ ਕੀਤੇ ਅਤੇ ਲੋਹੜੀ ਦੇ ਗੀਤ ਗਾਏ। ਇਸ ਮੌਕੇ ਚੇਅਰਮੈਨ ਢਿੱਲੋਂ ਨੇ ਬੋਲਦਿਆਂ ਆਖਿਆ ਕਿ ਲੋਹੜੀ ਸਾਡੇ ਪਵਿੱਤਰ ਰਿਸ਼ਤਿਆਂ ਨਾਲ ਜੁੜਿਆ ਹੋਇਆ ਤਿਉਹਾਰ ਹੈ।ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਹਾਜ਼ਰ ਹੋਈ।

ਅਬੋਹਰ (ਸੁਨੀਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਅਮਰਪੁਰਾ 'ਚ ਲੋਹੜੀ ਅਤੇ ਮਾਘੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਸਪ੍ਰੀਤ ਕੌਰ ਕੰਪਿਊਟਰ ਅਧਿਆਪਕ ਅਤੇ ਭੁਪਿੰਦਰ ਸਿੰਘ ਮਾਨ ਲੈਕਚਰਾਰ ਪੰਜਾਬੀ ਨੇ ਲੋਹੜੀ ਤੇ ਮਾਘੀ ਦੇ ਤਿਉਹਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਲੋਹੜੀ ਦੇ ਨਾਲ ਸਬੰਧਿਤ ਲੋਕ ਗੀਤ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ। ਸਕੂਲ ਪ੍ਰਿੰਸੀਪਲ ਬ੍ਰਿਜ ਲਾਲ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ।
ਪੁੱਤਰਾਂ ਤੋਂ ਘੱਟ ਨਹੀਂ ਧੀਆਂ, ਸਮਾਂ ਬਦਲਿਆ, ਬੇਟੇ ਦੇ ਜਨਮ 'ਤੇ ਖੁਸ਼ੀ, ਬੇਟੀ 'ਤੇ ਮਾਯੂਸੀ ਹੁਣ ਨਹੀਂ
NEXT STORY