ਤਲਵੰਡੀ ਸਾਬੋ (ਮੁਨੀਸ਼)— ਲੋਕ ਸਭਾ ਚੋਣਾਂ ਨੂੰ ਲੈ ਕੇ ਯੂਥ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ ਅੱਜ ਲੋਕ ਸਭਾ ਹਲਕਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ, ਜਿਸ ਨੂੰ ਕਾਂਗਰਸ ਵਲੋਂ ਬੰਦ ਕਰਨ ਦੇ ਦੋਸ਼ ਵੀ ਲਗਾਏ। ਮਜੀਠੀਆ ਨੇ ਪੰਜਾਬ ਕਾਂਗਰਸ ਸਰਕਾਰ 'ਤੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਬੁਲਾਰੇ ਹੀ ਕਾਂਗਰਸ ਦੀ ਪੋਲ ਖੋਲ ਰਹੇ ਹਨ। ਉਨ੍ਹਾਂ 'ਆਪ' ਅਤੇ ਟਕਸਾਲੀਆਂ ਨੂੰ ਜਾਅਲੀ ਦੱਸਦੇ ਹੋਏ ਕਾਂਗਰਸ ਦੀ ਟੀਮ ਦੱਸਿਆ।
ਅੱਗੇ ਬੋਲਦੇ ਹੋਏ ਮਜੀਠੀਆ ਨੇ ਸੁਖਪਾਲ ਖਹਿਰਾਂ ਨੂੰ ਕਾਂਗਰਸ ਦਾ ਏਜੰਟ ਦੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਤੋਂ ਰਿਸ਼ਤੇਦਾਰਾਂ ਨੂੰ ਫਾਇਦਾ ਦਿਵਾ ਰਹੇ ਹਨ ਤੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਨੂੰ ਸਹੀ ਦੱਸਣ ਵਾਲੇ ਸੁਖਪਾਲ ਖਹਿਰਾ ਹੁਣ ਪੰਥ ਦੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ।
ਕੈਬਨਿਟ ਮੰਤਰੀ ਧਰਮਸੋਤ ਨੇ ਸਾਧਿਆ ਅਕਾਲੀਆਂ 'ਤੇ ਨਿਸ਼ਾਨਾ
NEXT STORY