ਲੁਧਿਆਣਾ (ਹਿਤੇਸ਼) : ਚੋਣ ਕਮਿਸ਼ਨ ਵਲੋਂ 16 ਮਾਰਚ ਨੂੰ ਲੋਕ ਸਭਾ ਚੋਣਾਂ ਲਈ ਸ਼ਡਿਊਲ ਜਾਰੀ ਕਰਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਦੇ ਤਹਿਤ ਹਰ ਵਿਧਾਨ ਸਭਾ ਇਲਾਕੇ 'ਚ 24 ਘੰਟੇ 3 ਟੀਮਾਂ ਸਰਗਰਮ ਰਹਿਣਗੀਆਂ। ਹਾਲਾਂਕਿ ਚੋਣ ਕਮਿਸ਼ਨ ਵਲੋਂ ਹਰ ਵਿਧਾਨ ਸਭਾ ਇਲਾਕੇ ਲਈ 9 ਟੀਮਾਂ ਦਾ ਗਠਨ ਕੀਤਾ ਗਿਆ ਹੈ ਪਰ ਇਨ੍ਹਾਂ ਟੀਮਾਂ ਨੂੰ 3 ਹਿੱਸਿਆਂ 'ਚ ਵੰਡ ਕੇ 8 ਘੰਟੇ ਦੀ ਸ਼ਿਫਟ ਦੇ ਹਿਸਾਬ ਨਾਲ ਡਿਊਟੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਟੀਮਾਂ ਵਲੋਂ ਫੀਲਡ 'ਚ ਉਤਰ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਟੀਮਾਂ 'ਚ ਕਲਾਸ ਵਨ ਅਫ਼ਸਰ ਦੇ ਰੂਪ 'ਚ ਸੈਕਟਰ ਅਫ਼ਸਰ ਦੇ ਨਾਲ ਪੁਲਸ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਤੋਂ ਆਈ ਮੰਦਭਾਗੀ ਖ਼ਬਰ, ਸ਼ੰਭੂ ਬਾਰਡਰ 'ਤੇ ਇਕ ਹੋਰ ਕਿਸਾਨ ਸ਼ਹੀਦ (ਵੀਡੀਓ)
ਇਨ੍ਹਾਂ ਮਾਮਲਿਆਂ ਦੀ ਕਰਨੀ ਹੈ ਚੈਕਿੰਗ
ਸਿਆਸੀ ਪਾਰਟੀਆਂ ਵਲੋਂ ਨਾਜਾਇਜ਼ ਤੌਰ 'ਤੇ ਲਾਏ ਗਏ ਹੋਰਡਿੰਗ, ਬੈਨਰ, ਝੰਡੇ ਪੋਸਟਰ
ਬਿਨਾਂ ਮਨਜ਼ੂਰੀ ਦੇ ਮੀਟਿੰਗ ਕਰਨੀ ਜਾਂ ਰੈਲੀ ਕੱਢਣੀ
ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਖ਼ਰਚਿਆਂ ਦੀ ਕਰਾਸ ਚੈਕਿੰਗ
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਧਾਰਾ-144 ਲਾਗੂ, ਡਿਪਟੀ ਕਮਿਸ਼ਨਰ ਵਲੋਂ ਸਖ਼ਤ ਹੁਕਮ ਜਾਰੀ
ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਜਾਂ ਪੈਸੇ ਵੰਡਣ ਦੀ ਸ਼ਿਕਾਇਤ
ਆਨਲਾਈਨ ਕੈਮਰੇ ਜ਼ਰੀਏ ਰਹੇਗੀ ਚੋਣ ਕਮਿਸ਼ਨ ਦੀ ਨਜ਼ਰ
ਇਨ੍ਹਾਂ ਟੀਮਾਂ ਨੂੰ ਦਿੱਤੀਆਂ ਗਈਆਂ ਗੱਡੀਆਂ 'ਚ ਪੱਕੇ ਤੌਰ 'ਤੇ ਕੈਮਰਾ ਫਿੱਟ ਕੀਤਾ ਗਿਆ ਹੈ, ਜਿਸ ਦਾ ਲਿੰਕ ਸਿੱਧਾ ਚੋਣ ਕਮਿਸ਼ਨ ਕੋਲ ਹੈ। ਇਸ 'ਚ ਟੀਮ ਦੀਆਂ ਗਤੀਵਿਧੀਆਂ ਦੇ ਨਾਲ ਚੋਣ ਜ਼ਾਬਤੇ ਦੇ ਉਲੰਘਣ 'ਤੇ ਆਨਲਾਈਨ ਨਜ਼ਰ ਰੱਖੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ ਮੈਂਬਰ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਤੋਂ ਘਰ ਪਰਤੀਆਂ ਕੁੜੀਆਂ, ਸੁਣਾਈ ਹੱਡਬੀਤੀ
NEXT STORY