ਗੁਰਦਾਸਪੁਰ/ਬਟਾਲਾ (ਗੁਰਪ੍ਰੀਤ ਚਾਵਲਾ) : ਅਕਾਲੀ-ਭਾਜਪਾ ਲੀਡਰਸ਼ਿਪ ਭਾਵੇਂ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦੀ ਆ ਰਹੀ ਹੈ ਪਰ ਇਸ ਦੀ ਜ਼ਿਮੀਨੀ ਹਕੀਕਤ ਕੁੱਝ ਹੋਰ ਹੀ ਹੈ। ਦਰਅਸਲ ਬਟਾਲਾ 'ਚ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਭਾਜਪਾ ਖਿਲਾਫ ਮੋਰਚਾ ਖੋਲ੍ਹਦੇ ਹੋਏ ਰੱਜ ਕੇ ਭੜਾਸ ਕੱਢੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਭਾਜਪਾ ਦੇ ਲੀਡਰ ਗਠਜੋੜ ਦੇ ਧਰਮ ਨੂੰ ਦਿਲੋਂ ਨਹੀਂ ਨਿਭਾਅ ਰਹੇ ਹਨ।
ਵਿਧਾਇਕ ਲੋਧੀਨੰਗਲ ਨੇ ਆਖਿਆ ਕਿ ਭਾਜਪਾ 'ਚ ਕਈ ਅਜਿਹੇ ਲੀਡਰ ਵੀ ਹਨ ਜਿਹੜੇ ਆਪਣੇ ਨਿੱਜੀ ਮੁਫ਼ਾਦ ਲਈ ਚੋਣਾਂ 'ਚ ਕਾਂਗਰਸ ਦੀ ਮਦਦ ਕਰਦੇ ਹਨ, ਜਿਸ ਦਾ ਖਾਮਿਆਜ਼ਾ ਗਠਜੋੜ ਦੇ ਉਮਦੀਵਾਰ ਨੂੰ ਭੁਗਤਣਾ ਪੈਂਦਾ ਹੈ। ਲੋਧੀਨੰਗਲ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਹੀ ਨਹੀਂ ਬਲਕਿ ਪੰਜਾਬ ਦੀਆ ਸਾਰੀਆਂ ਸੀਟਾਂ 'ਤੇ ਅਕਾਲੀ-ਭਾਜਪਾ ਜਿੱਤ ਹਾਸਿਲ ਕਰ ਸਕਦਾ ਹੈ ਜੇਕਰ ਭਾਜਪਾ ਹਾਈ ਕਮਾਂਡ ਉਨ੍ਹਾਂ ਲੀਡਰਾਂ 'ਤੇ ਕਾਰਵਾਈ ਕਰੇ ਜਿਹੜੇ ਕਾਂਗਰਸ ਦੀ ਮਦਦ ਕਰਦੇ ਹਨ।
ਉਧਰ ਭਾਜਪਾ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲਾ ਦੱਸਿਆ ਹੈ। ਬਟਾਲਾ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਦਾ ਕਹਿਣਾ ਹੈ ਕਿ ਗਠਜੋੜ ਖਿਲਾਫ ਚੱਲਣ ਦੀ ਸ਼ੁਰੂਆਤ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣ ਲੜ ਕੇ ਕੀਤੀ ਗਈ ਸੀ। ਨਰੇਸ਼ ਮਹਾਜਨ ਨੇ ਕਿਹਾ ਕਿ ਲੋਧੀਨੰਗਲ ਨੂੰ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ।
2 ਵੱਖ-ਵੱਖ ਮਾਮਲਿਆਂ 'ਚ 1 ਕਿਲੋ 130 ਗ੍ਰਾਮ ਹੈਰੋਇਨ ਸਮੇਤ 4 ਗ੍ਰਿਫਤਾਰ
NEXT STORY