ਜਲੰਧਰ (ਸੋਨੂੰ ਮਹਾਜਨ) : ਭਾਜਪਾ ਭਾਵੇਂ ਸੰਨੀ ਦਿਓਲ ਨੂੰ ਲਿਆਵੇ ਤੇ ਭਾਵੇਂ ਸੰਨੀ ਲਿਓਨੀ ਨੂੰ ਕਾਂਗਰਸ ਦੀ ਹਨੇਰੀ ਅੱਗੇ ਕੋਈ ਨਹੀਂ ਟਿਕ ਸਕੇਗਾ। ਇਹ ਕਹਿਣਾ ਹੈ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਤੇ ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਦਾ। ਰਾਜ ਕੁਮਾਰ ਚੱਬੇਵਾਲ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਦੇ ਹੱਕ 'ਚ ਪ੍ਰਚਾਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ 'ਚ ਪਹੁੰਚੇ ਹੋਏ ਸਨ। ਇਸ ਦੌਰਾਨ ਚੱਬੇਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੀ ਹੈ ਅਤੇ ਇਸ ਦੀ ਲਾਚਾਰੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਨੂੰ ਪੰਜਾਬ ਵਿਚ 3 ਸੀਟਾਂ 'ਤੇ ਉਮੀਦਵਾਰ ਹੀ ਨਹੀਂ ਮਿਲ ਰਹੇ ਸਨ। ਚੱਬੇਵਾਲ ਨੇ ਕਿਹਾ ਕਿ ਭਾਜਪਾ ਫਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ ਵਿਚ ਲੈ ਕੇ ਆਈ ਹੈ ਪਰ ਉਹ ਭਾਵੇਂ ਸੰਨੀ ਲਿਓਨੀ ਨੂੰ ਵੀ ਮੈਦਾਨ 'ਚ ਲੈ ਆਉਣ ਤਾਂ ਵੀ ਨਹੀਂ ਜਿੱਤ ਸਕਦੇ।
ਇਥੇ ਇਹ ਵੀ ਦੱਸ ਦੇਈਏ ਕਿ ਭਾਜਪਾ ਨੇ ਗੁਰਦਾਸਪੁਰ ਸੀਟ ਤੋਂ ਬਾਲੀਵੁੱਡ ਸਟਾਰ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਿਸਨੂੰ ਲੈ ਕੇ ਕਾਂਗਰਸ ਵਲੋਂ ਨਿੱਤ ਨਵੀਆਂ ਟੀਕਾ-ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਦੇਸ਼ ਨੂੰ ਅਜਿਹੇ PM ਦੀ ਲੋੜ ਹੈ, ਜਿਸ ਕੋਲੋਂ ਦੁਸ਼ਮਣ ਕੰਬਣ ਤੇ ਦੁਨੀਆ ਸਤਿਕਾਰ ਕਰੇ : ਸੁਖਬੀਰ
NEXT STORY