ਜਲੰਧਰ: ਈਰਾਨ-ਅਮਰੀਕਾ ਵਿਚਾਲੇ ਵਧ ਰਹੇ ਤਣਾਅ ਦਾ ਅਸਰ ਹੁਣ ਸਥਾਨਕ ਪੱਧਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ 'ਚ ਐੱਲਪੀਜੀ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਜਿੱਥੇ ਵਪਾਰੀ ਵਰਗ ਪਰੇਸ਼ਾਨ ਹੈ, ਉੱਥੇ ਹੀ ਘਰੇਲੂ ਖਪਤਕਾਰਾਂ 'ਚ ਵੀ ਭਾਰੀ ਚਿੰਤਾ ਪਾਈ ਜਾ ਰਹੀ ਹੈ। ਗੈਸ ਦੀ ਕਿੱਲਤ ਨੂੰ ਲੈ ਕੇ ਸ਼ਹਿਰ 'ਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ, ਜਿਸ ਕਾਰਨ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਪ੍ਰਸ਼ਾਸਨ ਦਾ ਦਾਅਵਾ: ਸਟਾਕ ਦੀ ਕੋਈ ਕਮੀ ਨਹੀਂ
ਇਸ ਸਥਿਤੀ 'ਤੇ ਪ੍ਰਤੀਕਿਰਿਆ ਦਿੰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿੱਚ ਆ ਕੇ ਖਰੀਦਦਾਰੀ ਨਾ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ 'ਚ ਐੱਲਪੀਜੀ ਸਿਲੰਡਰਾਂ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ ਹੈ ਤੇ ਸਪਲਾਈ ਚੇਨ ਬਿਲਕੁਲ ਸਹੀ ਢੰਗ ਨਾਲ ਕੰਮ ਕਰ ਰਹੀ ਹੈ।
ਬੁਕਿੰਗ ਪ੍ਰਣਾਲੀ ਹੋਈ ਫੇਲ੍ਹ, ਖਪਤਕਾਰ ਖੁਆਰ
ਦੂਜੇ ਪਾਸੇ, ਏਜੰਸੀਆਂ 'ਤੇ ਪਹੁੰਚੇ ਲੋਕਾਂ ਨੇ ਦੋਸ਼ ਲਾਇਆ ਹੈ ਕਿ ਐੱਲਪੀਜੀ ਗੈਸ ਦੀ ਆਨਲਾਈਨ ਬੁਕਿੰਗ ਨਹੀਂ ਹੋ ਰਹੀ। ਕੋਹਲੀ ਗੈਸ ਏਜੰਸੀ ਦੇ ਬਾਹਰ ਖੜ੍ਹੇ ਖਪਤਕਾਰਾਂ ਅਨੁਸਾਰ, 'ਇੰਡੀਅਨ ਆਇਲ ਵਨ' (Indian Oil One) ਐਪ ਦਾ ਸਰਵਰ ਡਾਊਨ ਹੋਣ ਕਾਰਨ ਬੁਕਿੰਗ 'ਚ ਦਿੱਕਤ ਆ ਰਹੀ ਹੈ। ਦਵਿੰਦਰ ਸਿੰਘ ਨਾਮਕ ਖਪਤਕਾਰ ਨੇ ਦੱਸਿਆ ਕਿ ਉਹ ਪਿਛਲੇ 26 ਦਿਨਾਂ ਤੋਂ ਬੁਕਿੰਗ ਲਈ ਚੱਕਰ ਕੱਟ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਅਮਨਦੀਪ ਕੌਰ ਨੇ ਵੀ ਆਨਲਾਈਨ ਬੁਕਿੰਗ ਨਾ ਹੋਣ ਕਾਰਨ ਏਜੰਸੀ ਦੇ ਦਫ਼ਤਰ ਆਉਣ ਦੀ ਗੱਲ ਕਹੀ।

ਏਜੰਸੀ ਮਾਲਕ ਦਾ ਪੱਖ
ਏਜੰਸੀ ਮਾਲਕ ਡੀ.ਐੱਸ. ਕੋਹਲੀ ਅਨੁਸਾਰ, ਸਿਰਫ ਵਪਾਰਕ (Commercial) ਗੈਸ ਦੀ ਸਪਲਾਈ ਬੰਦ ਹੋਈ ਹੈ, ਜਦਕਿ ਘਰੇਲੂ ਗੈਸ ਦੀ ਸਪਲਾਈ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੈ ਅਤੇ ਲੋਕਾਂ ਨੂੰ ਦੋ ਤੋਂ ਤਿੰਨ ਦਿਨਾਂ ਵਿੱਚ ਸਿਲੰਡਰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਦਿੱਕਤਾਂ ਦੇ ਮੱਦੇਨਜ਼ਰ ਮੈਨੂਅਲ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਅੰਦਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੁੜ ਐਪ ਰਾਹੀਂ ਹੀ ਬੁਕਿੰਗ ਕਰਨ ਲਈ ਕਿਹਾ ਜਾਂਦਾ ਹੈ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਬੇਅਦਬੀ ਦੀ ਘਟਨਾ! ਖਾਲੀ ਪਲਾਟ 'ਚੋਂ ਕਰੇਟ 'ਚ ਪਏ ਮਿਲੇ ਗੁਟਕਾ ਸਾਹਿਬ ਦੇ ਸਰੂਪ
NEXT STORY