ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਗਹਿਰੀ ਰੋਡ 'ਤੇ ਬੀਤੀ ਰਾਤ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਅਤੇ ਲੋਕਾਂ ਦੀ ਮਦਦ ਨਾਲ ਇਸ ਲੁੱਟ ਨਾਕਾਮ ਕਰ ਦਿੱਤਾ ਗਿਆ। ਦਰਅਸਲ ਬੀਤੀ ਰਾਤ 1 ਵਜੇ ਦੇ ਕਰੀਬ 3 ਲੁਟੇਰੇ ਸੜਕ 'ਤੇ ਬਣੇ ਇਕ ਏ. ਟੀ. ਐੱਮ. ਵਿਚ ਵੜ ਗਏ ਅਤੇ ਏ. ਟੀ. ਐੱਮ ਤੋੜਨ ਲੱਗੇ ਤਾਂ ਇਕ ਸਾਇਰਣ ਹੈੱਡ ਕੁਆਰਟਰ ਦਿੱਲੀ ਅਤੇ ਮੁੰਬਈ 'ਚ ਵੱਜ ਗਿਆ, ਜਿਸ ਦਾ ਲੁਟੇਰਿਆਂ ਨੂੰ ਨਹੀਂ ਪਤਾ ਸੀ।
ਇਸ ਤੋਂ ਬਾਅਦ ਹੈੱਡ ਦਫਤਰ ਤੋਂ ਬੈਂਕ ਅਤੇ ਪੁਲਸ ਨੂੰ ਫੋਨ ਕੀਤਾ ਗਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਲੁਟੇਰਿਆਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਪੁਲਸ ਵਲੋਂ ਗੋਲੀ ਵੀ ਚਲਾਈ ਗਈ ਅਤੇ ਲੋਕਾਂ ਦੀ ਮਦਦ ਨਾਲ ਤਿੰਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ।
ਪੁਲਸ ਮੁਤਾਬਕ ਲੁਟੇਰੇ ਏ. ਟੀ. ਐੱਮ. ਵਿਚ ਤੋੜ ਭੰਨ ਕਰ ਚੁੱਕੇ ਸਨ ਜਿਸ ਕਾਰਨ ਉਥੇ ਲੱਗਾ ਸਾਇਰਨ ਵੱਜ ਗਿਆ ਅਤੇ ਲੁੱਟ ਦੀ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਮੌਕੇ ਲਗਭਗ 10 ਤੋਂ 15 ਫਾਇਰ ਪੁਲਸ ਅਤੇ ਇਲਾਕੇ ਦੇ ਲੋਕਾਂ ਵਲੋਂ ਕੀਤੇ ਗਏ ਜਦਕਿ ਲੁਟੇਰਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਲੋਕਾਂ ਦਾ ਆਖ਼ਣਾ ਹੈ ਕਿ ਲੁਟੇਰੇ ਵੀ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਵਲੋਂ ਵੀ ਗੋਲੀ ਚਲਾਈ ਗਈ ਹੈ।
ਇਸ ਦੌਰਾਨ ਪੀ. ਸੀ. ਆਰ. ਮੁਲਾਜ਼ਮ ਦੀ ਬਹਾਦੁਰੀ ਵੀ ਵੇਖਣ ਨੂੰ ਮਿਲੀ। ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮੁਲਾਜ਼ਮ ਨੇ ਏ. ਟੀ. ਐੱਮ. ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਕਾਰਨ ਲੁਟੇਰੇ ਮੌਕੇ ਤੋਂ ਫਰਾਰ ਨਾ ਹੋ ਸਕੇ। ਮੁਲਾਜ਼ਮਾਂ ਦਾ ਆਖ਼ਣਾ ਹੈ ਕਿ 5 ਲੁਟੇਰੇ ਏ. ਟੀ. ਐੱਮ. ਲੁੱਟਣ ਆਏ ਸਨ ਜਿਨ੍ਹਾਂ ਵਿਚੋਂ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਏ. ਟੀ. ਐੱਮ. ਦੇ ਬਾਹਰ ਖੜ੍ਹੇ ਦੋ ਲੁਟੇਰੇ ਫਰਾਰ ਹੋ ਗਏ। ਪੁਲਸ ਮੁਤਾਬਕ ਏ. ਟੀ. ਐੱਮ. ਦੀ ਤੋੜਭੰਨ ਕਰਕੇ ਕੁਝ ਪੈਸੇ ਕੱਢੇ ਗਏ ਹਨ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।
ਕਿਤੇ ਸੀ. ਏ. ਏ. ਦਾ ਸਾਈਡ ਇਫੈਕਟ ਤਾਂ ਨਹੀਂ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ!
NEXT STORY