ਲੁਧਿਆਣਾ (ਜ.ਬ.) : ਬਸਤੀ ਜੋਧੇਵਾਲ ਇਲਾਕੇ ’ਚ ਸ਼ਨੀਵਾਰ ਨੂੰ ਸਕੂਲ ਤੋਂ ਘਰ ਮੁੜ ਰਹੇ ਭਰਾ-ਭੈਣ ਨਾਲ ਕੁੱਟਮਾਰ ਕਰ ਕੇ 5 ਲੋਕਾਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਲੋਹੇ ਦੇ ਕੜੇ ਨਾਲ ਵਾਰ ਕਰ ਕੇ ਵਿਦਿਆਰਥੀ ਦੇ ਨੱਕ ਦੀ ਹੱਡੀ ਤੋੜ ਦਿੱਤੀ ਅਤੇ 1500 ਰੁਪਏ ਦੀ ਨਕਦੀ ਖੋਹ ਕੇ ਲੈ ਗਏ। ਜ਼ਖਮੀ ਭਰਾ-ਭੈਣ ਦੀ ਪਛਾਣ 14 ਸਾਲਾ ਮੁਹੰਮਦ ਖੁਸ਼ਨੂਰ ਖਾਨ ਅਤੇ 16 ਸਾਲਾ ਖੁਸ਼ਬੂ ਦੇ ਰੂਪ ਵਿਚ ਹੋਈ ਹੈ। ਖੁਸ਼ਨੂਰ 9ਵੀਂ ਅਤੇ ਖੁਸ਼ਬੂ 10ਵੀਂ ਕਲਾਸ ਵਿਚ ਪੜ੍ਹਦਾ ਹੈ।
ਦੋਵੇਂ ਇਕ ਸਕੂਲ ਵਿਚ ਹਨ। ਵਿਦਿਆਰਥੀਆਂ ਦੇ ਮਾਪਿਆਂ ਦਾ ਦੋਸ਼ ਹੈ ਕਿ ਪੁਲਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ, ਜਦੋਂ ਕਿ ਉਨ੍ਹਾਂ ਨੇ ਇਸ ਦੀ ਲਿਖ਼ਤੀ ਸ਼ਿਕਾਇਤ ਕੀਤੀ ਹੈ। ਬੱਚਿਆਂ ਦੇ ਪਿਤਾ ਸਲਾਹੁਦੀਨ ਨੇ ਦੱਸਿਆ ਕਿ ਉਸ ਦੇ ਦੋਵੇਂ ਬੱਚੇ ਸਕੂਲੋਂ ਘਰ ਮੁੜ ਰਹੇ ਸਨ। ਜਦ ਉਹ ਨੂਰਵਾਲਾ ਰੋਡ ’ਤੇ ਢਿੱਲੋਂ ਦੇ ਦਫ਼ਤਰ ਕੋਲ ਪੁੱਜੇ ਤਾਂ ਪਿੱਛੋਂ ਮੋਟਰਸਾਈਕਲ ’ਤੇ ਇਕ ਅਤੇ ਉਸ ਦੇ 4 ਸਾਥੀ ਈ-ਰਿਕਸ਼ਾ ’ਤੇ ਸਵਾਰ ਕੇ ਆਏ, ਜਿਨ੍ਹਾਂ ਨੇ ਬੱਚਿਆਂ ਨੂੰ ਰੋਕ ਕੇ ਕੁੱਟਮਾਰ ਕੀਤੀ। ਉਸ ਦੇ ਪੁੱਤ ਦੇ ਨੱਕ ਦੀ ਹੱਡੀ ਤੋੜ ਦਿੱਤੀ ਅਤੇ 1500 ਰੁਪਏ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਮਿਹਨਤ ਕਰ ਕੇ 5 ਮੁਲਜ਼ਮਾਂ ’ਚੋਂ ਇਕ ਨੂੰ ਲੱਭਿਆ, ਜੋ ਕਿ ਮੋਹਨ ਦੀ ਕੋਠੀ ਦੇ ਕੋਲ ਕਰਿਆਨਾ ਦੀ ਦੁਕਾਨ ਕਰਨ ਵਾਲੇ ਦਾ ਭਾਣਜਾ ਹੈ ਪਰ ਇਸ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਮੁੱਖ ਸਕੱਤਰ ਵਲੋਂ ਕੈਂਸਰ ਟਰਸ਼ਰੀ ਕੇਅਰ ਹਸਪਤਾਲ ਨੂੰ ਨਵੰਬਰ ਤੱਕ ਕਾਰਜਸ਼ੀਲ ਕਰਨ ਦੇ ਹੁਕਮ
NEXT STORY