ਲੁਧਿਆਣਾ (ਧਾਲੀਵਾਲ)-ਪਿੰਡ ਵਲੀਪੁਰ ਕਲਾਂ ਦੀ 2 ਸਾਲਾ ਬੱਚੀ ਦੀ ਡੀ. ਐੱਮ. ਸੀ. ਹਸਪਤਾਲ ’ਚ ਡਾਕਟਰ ਵਲੋਂ ਸਹੀ ਇਲਾਜ ਨਾ ਕਰਨ ਕਾਰਨ ਮੌਤ ਹੋਣ ਦੇ ਮਾਪਿਆਂ ਵਲੋਂ ਦੋਸ਼ ਲਾਏ ਗਏ।ਬੈਂਕ ਅਧਿਕਾਰੀ ਹਰਪਾਲ ਸਿੰਘ ਨੇ ਰੋਂਦਿਆਂ ਦੱਸਿਆ ਕਿ ਪਿਛਲੇ ਦਿਨੀਂ 30 ਮਾਰਚ ਨੂੰ ਸਾਡੀ ਦੋ ਸਾਲ ਦੀ ਬੇਟੀ ਜਪਨੂਰ ਜਿਸ ਦੇ ਘਰ ਖੇਡਦਿਆਂ ਸਿਰ ’ਚ ਸੱਟ ਲੱਗ ਗਈ, ਜਿਸ ’ਤੇ ਅਸੀਂ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾ ਦਿੱਤਾ, ਜਿੱਥੇ ਡਾਕਟਰੀ ਟੀਮ ਵਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ 2 ਅਪ੍ਰੈਲ ਨੂੰ ਸਾਨੂੰ ਹਸਪਤਾਲ ’ਚੋਂ ਇਲਾਜ ਕਰ ਰਹੇ ਡਾਕਟਰ ਵਲੋਂ ਛੁੱਟੀ ਵੀ ਦੇ ਦਿੱਤੀ ਗਈ ਤੇ ਅਸੀਂ ਆਪਣੀ ਬੇਟੀ ਨੂੰ ਘਰ ਲੈ ਕੇ ਆ ਗਏ ਪਰ ਉਸੇ ਰਾਤ ਬੇਟੀ ਨੂੰ ਬੁਖਾਰ ਹੋ ਗਿਆ ਤੇ ਅਸੀਂ ਫਿਰ ਬੇਟੀ ਨੂੰ ਰਾਤ ਸਮੇਂ ਹੀ ਹਸਪਤਾਲ ਵਿਖੇ ਲੈ ਗਏ, ਜਿੱਥੇ ਸਾਨੂੰ ਦਵਾਈ ਦੇ ਕੇ ਫਿਰ ਘਰ ਜਾਣ ਲਈ ਕਿਹਾ ਗਿਆ ਪਰ ਕਥਿਤ ਮੇਰੇ ਤੇ ਮੇਰੀ ਪਤਨੀ ਵਲੋਂ ਬੇਟੀ ਠੀਕ ਨਾ ਹੋਣ ਬਾਰੇ ਡਾਕਟਰਾਂ ਨੂੰ ਦੱਸਣ ’ਤੇ ਹੀ ਬੇਟੀ ਨੂੰ ਹਸਪਤਾਲ ਵਿਖੇ ਦਾਖਲ ਕੀਤਾ ਗਿਆ, ਜਿੱਥੇ ਬੇਟੀ ਦਾ ਇਲਾਜ ਨਾ ਹੋਣ ਕਾਰਨ ਡਾਕਟਰ ਵਲੋਂ ਸਾਨੂੰ ਉਸ ਦੇ ਗੁਰਦੇ ਖਰਾਬ ਹੋਣ ਤੇ ਦਿਮਾਗ ਡੈੱਡ ਹੋਣ ਬਾਰੇ ਦੱਸਿਆ ਗਿਆ ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਸਾਡੀ ਦੋ ਸਾਲ ਦੀ ਬੇਟੀ ਦੀ ਮੌਤ ਹੋ ਗਈ। ਉਨ੍ਹਾਂ ਘਟਨਾ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਜਦੋਂ ਬੱਚੀ ਦਾ ਇਲਾਜ ਕਰ ਰਹੇ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਤਾਂ ਬੱਚੀ ਦਾ ਰਿਕਾਰਡ ਚੈੱਕ ਕਰ ਕੇ ਹੀ ਦੱਸ ਸਕਦਾ ਹਾਂ। ਬੱਚੀ ਦੀ ਮੌਤ ਹੋਣ ਬਾਰੇ ਜਾਣਕਾਰੀ ਦਿੰਦੇ ਪਿਤਾ ਹਰਪਾਲ ਸਿੰਘ ਤੇ ਹੋਰ ਪਰਿਵਾਰਕ ਮੈਂਬਰ। (ਜ. ਬ.)
ਬਿੱਟੂ ਤੇ ਵਿਧਾਇਕ ਵੈਦ ਨੇ ਬੇਟ ਇਲਾਕੇ ਦੀਆਂ ਪੰਚਾਇਤਾਂ ਦੀਆਂ ਸੁਣੀਆਂ ਮੁਸ਼ਕਲਾਂ
NEXT STORY