ਲੁਧਿਆਣਾ (ਸਤਨਾਮ, ਧਾਲੀਵਾਲ)-ਸਥਾਨਕ ਕਸਬੇ ਦੇ ਅੰਦਰ ਬੇਟ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਲੁਧਿਆਣਾ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਤੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਐੱਮ. ਪੀ. ਬਿੱਟੂ ਤੇ ਵਿਧਾਇਕ ਵੈਦ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਹ ਸਦਾ ਯਤਨਸ਼ੀਲ ਹਨ ਤੇ ਰਹਿਣਗੇ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਪੰਜਾਬ ਵਿਚ ਕਿਸੇ ਨੂੰ ਚਿੱਟਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪੁਲਸ ਅਧਿਕਾਰੀਆਂ ਨੂੰ ਬੁਲਾ ਕੇ ਸਖਤ ਹਦਾਇਤ ਕੀਤੀ ਕਿ ਇਲਾਕੇ ਦੇ ਵਿਕਾਸ ਕਾਰਜਾਂ ’ਚ ਰੁਕਾਵਟ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਦੇ ਬਖਸ਼ਿਆ ਨਾ ਜਾਵੇ।ਇਸ ਸਮੇਂ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸਤਲੁਜ ਬੰਨ੍ਹ ਦੇ ਨੇੜੇ ਹਰ ਰੋਜ਼ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਨੂੰ ਕੋਈ ਵੀ ਸਰਕਾਰੀ ਪ੍ਰਸ਼ਾਸਨ ਰੋਕ ਨਹੀਂ ਰਿਹਾ, ਜੇਕਰ ਰੋਕਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਅਧਿਕਾਰੀ ਫੋਨ ਤਕ ਨਹੀਂ ਚੁੱਕਦੇ। ਇਸ ਸਮੇਂ ਦੁਕਾਨਦਾਰਾਂ ਨੇ ਵੀ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਖੱਜਲ-ਖੁਆਰੀ ਦੀ ਜਾਣਕਾਰੀ ਵੀ ਐੱਮ. ਪੀ. ਬਿੱਟੂ ਨੂੰ ਦਿੱਤੀ। ਇਸ ਸਮੇਂ ਲੋਕਾਂ ਵਲੋਂ ਪਿੰਡਾਂ ਅੰਦਰ ਕੱਟੇ ਗਏ ਨੀਲੇ ਕਾਰਡਾਂ ਦਾ ਵੀ ਉਨ੍ਹਾਂ ਕੋਲ ਰੋਸ ਜਤਾਇਆ ਗਿਆ। ਇਸ ਸਮੇਂ ਹਲਕਾ ਗਿੱਲ ਦੀਆਂ ਕਈ ਪੰਚਾਇਤਾਂ ਨੇ ਮੀਟਿੰਗ ’ਚ ਹਿੱਸਾ ਨਹੀਂ ਲਿਆ।ਇਸ ਸਮੇਂ ਪ੍ਰਧਾਨ ਮਨਜੀਤ ਸਿੰਘ ਹੰਬਡ਼ਾਂ, ਜੁੱਗੀ ਬਰਾਡ਼, ਸਰਪੰਚ ਬਲਜਿੰਦਰ ਸਿੰਘ ਮਕਲਪੁਰ, ਸਰਪੰਚ ਬਲਵੀਰ ਸਿੰਘ ਝੱਮਟ, ਬਲਵੀਰ ਸਿੰਘ ਕਲੇਰ, ਕੁਲਦੀਪ ਸਿੰਘ ਖੰਗੂਡ਼ਾ, ਅਵਤਾਰ ਸਿੰਘ ਹੰਬਡ਼ਾਂ, ਰਣਜੀਤ ਸਿੰਘ ਚੀਮਾ, ਪਾਲੀ ਭੰਦੋਲ, ਭੁਪਿੰਦਰਪਾਲ ਸਿੰਘ ਚਾਵਲਾ, ਸਰਪੰਚ ਹਰਦੀਪ ਲੱਕੀ, ਇੰਦਰਜੀਤ ਸਿੰਘ ਸਰਪੰਚ ਸਲੇਮਪੁਰ, ਸਰਪੰਚ ਭਜਨ ਸਿੰਘ, ਮਨਦੀਪ ਸਿੰਘ ਚੂਡ਼ਪੁਰ, ਬਲਵੰਤ ਸਿੰਘ ਭੰਦੋਲ, ਦਵਿੰਦਰ ਸਿੰਘ ਸ਼ਰਮਾ, ਜਸਪਾਲ ਸਿੰਘ, ਸੋਨੀ ਗਾਲਿਬ, ਜ਼ਿਲਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾਡ਼ੇਵਾਲ, ਐਡ. ਗੁਰਜੀਤ ਸਿੰਘ ਫਾਗਲਾ, ਸਰਪੰਚ ਗੁਰਮੇਜ ਸਿੰਘ, ਸਰਪੰਚ ਰਣਯੋਧ ਸਿੰਘ ਜੱਗਾ, ਜਗਜੀਤ ਸਿੰਘ ਗਿੱਲ, ਸੁਲਤਾਨ ਸਿੰਘ ਦਾਨਾ, ਦਵਿੰਦਰ ਸ਼ਰਮਾ, ਕਰਮਜੀਤ ਸਿੰਘ ਕੁੱਕੂ, ਚੇਅਰਮੈਨ ਤੇਜਾ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ।
ਮਾਮਲਾ ਆਨਲਾਈਨ ਨਕਸ਼ੇ ਪਾਸ ਕਰਨ ਦਾ
NEXT STORY