ਲੁਧਿਆਣਾ: ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਸੈਂਟਰਲ ਜੇਲ੍ਹ ਤੋਂ ਬੀਤੀ ਰਾਤ ਇਕ ਹਵਾਲਾਤੀ (ਅੰਡਰਟ੍ਰਾਇਲ ਕੈਦੀ) ਫਰਾਰ ਹੋ ਗਿਆ। ਹਵਾਲਾਤੀ ਦੇ ਗਾਇਬ ਹੋਣ ਬਾਰੇ ਰਾਤ ਸਮੇਂ ਪਤਾ ਲੱਗਿਆ। ਫਰਾਰ ਹੋਏ ਕੈਦੀ ਦੀ ਪਛਾਣ ਰਾਹੁਲ ਪੁੱਤਰ ਵਿਨੋਦ ਸ਼ਾਹ ਵਜੋਂ ਹੋਈ ਹੈ। ਰਾਹੁਲ ਮੂਲ ਰੂਪ ਵਿਚ ਯੂ.ਪੀ. ਦੇ ਪਿੰਡ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ, ਪਰ ਵਰਤਮਾਨ ਵਿਚ ਉਹ ਲੁਧਿਆਣਾ ਦੇ ਸੁੰਦਰ ਨਗਰ ਭਾਮੀਆਂ ਕਲਾਂ ਵਿਚ ਰਹਿ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - Punjab: ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਬਿਜਲੀ ਸਪਲਾਈ! ਕੱਟੇ ਜਾ ਰਹੇ ਕੁਨੈਕਸ਼ਨ
ਇਸ ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਸ ਨੂੰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਜਸ਼ੈਲੀ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਹਵਾਲਾਤੀ ਦੇ ਫਰਾਰ ਹੋਣ ਤੋਂ ਬਾਅਦ, ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਸ ਅਤੇ ਪ੍ਰਸ਼ਾਸਨ ਫਰਾਰ ਕੈਦੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਤੇ ਨਾ ਹੀ ਪ੍ਰਸ਼ਾਸਨ ਕੁਝ ਬੋਲਣ ਲਈ ਤਿਆਰ ਹੈ।
ਔਰਤਾਂ ਨਾਲ ਅਸ਼ਲੀਲ ਗੱਲਾਂ ਕਰਨ ਵਾਲੇ ਸਾਬਕਾ SHO ਖਿਲਾਫ਼ ਮਾਮਲਾ ਦਰਜ
NEXT STORY