ਲੁਧਿਆਣਾ (ਰਾਜ): ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਬੀਤੀ ਦੇਰ ਰਾਤ ਨੂੰ ਬਿਨਾਂ ਕੋਈ ਅਗਾਊਂ ਸੂਚਨਾ ਜਾਂ ਲਾਮ-ਲਸ਼ਕਰ ਦੇ ਸ਼ਹਿਰ ਵਿਚ ਡਬਲ ਸਰਪ੍ਰਾਈਜ਼ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਉਨ੍ਹਾਂ ਨੇ ਜਿੱਥਾ ਥਾਣਾ ਡਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਇਕ ਮੁੱਖ ਪੁਲਸ ਨਾਕੇ 'ਤੇ ਅਚਾਨਕ ਪਹੁੰਚ ਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ, ਉੱਥੇ ਹੀ ਦੂਜੇ ਪਾਸੇ ਥਾਣਾ ਪੀ. ਏ. ਯੂ. ਵਿਚ ਅਚਨਚੇਤ ਛਾਪਾ ਮਾਰ ਕੇ ਹਾਜ਼ਰੀ ਰਜਿਸਟਰ ਖੰਗਾਲਿਆ ਤੇ ਸਾਰੀ ਰਾਤ ਜਾਗ ਕੇ ਡਿਊਟੀ ਨਿਭਾਉਣ ਵਾਲੇ ਜਵਾਨਾਂ ਨਾਲ ਬਹਿ ਕੇ ਰਾਤ ਦੀ ਰੋਟੀ ਖਾਧੀ।
ਕਮਿਸ਼ਨਰ ਦਾ ਪਹਿਲਾ ਅਚਣਚੇਤ ਦੌਰਾ ਥਾਣਾ ਡਵੀਜ਼ਨ ਨੰਬਰ 1 ਦੇ ਇਲਾਕੇ ਵਿਚ ਵੇਖਣ ਨੂੰ ਮਿਲਿਆ, ਜਿੱਥੇ ਅੱਧੀ ਰਾਤ ਨੂੰ ਅਚਾਨਕ ਉਹ ਪੁਲਸ ਨਾਕੇ 'ਤੇ ਜਾ ਪਹੁੰਚੇ। ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਤੇ ਉੱਥੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਪ੍ਰਕਿਰਿਆ ਨੂੰ ਵੇਖਿਆ। ਇਸ ਮਗਰੋਂ ਉਹ ਪੀ. ਏ. ਯੂ. ਥਾਣੇ ਪਹੁੰਚੇ ਤੇ ਹਾਜ਼ਰੀ ਰਜਿਸਟਰ ਚੈੱਕ ਕੀਤਾ। ਇਸ ਮਗਰੋਂ ਉਨ੍ਹਾਂ ਨੇ ਨਾਈਟ ਪੈਟ੍ਰੋਲਿੰਗ 'ਤੇ ਨਿਕਲੀਆਂ ਗੱਡੀਆਂ ਦੀ ਲੋਕੇਸ਼ਨ ਵੇਖੀ। ਇਸ ਮਗਰੋਂ ਉਨ੍ਹਾਂ ਨੇ ਥਾਣੇ ਦੇ ਸੰਤਰੀਆਂ, ਕਾਂਸਟੇਬਲਾਂ ਤੇ ਏ. ਐੱਸ. ਆਈ. ਰੈਂਕ ਦੇ ਮੁਲਾਜ਼ਮਾਂ ਦੇ ਨਾਲ ਇਕ ਆਮ ਸਿਪਾਹੀ ਵਾਂਗ ਟੇਬਲ 'ਤੇ ਬਹਿ ਕੇ ਰੋਟੀ ਖਾਧੀ।
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
NEXT STORY