ਲੁਧਿਆਣਾ(ਨਰਿੰਦਰ)— ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸ਼ਿਕਾਇਤ ਦੇ ਚਾਰ ਦਿਨ ਬਾਅਦ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।
ਵਧਾਇਕ ਬੈਂਸ ਨੇ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਹੋਏ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸੂਬੇ ਦੀ ਪੁਲਸ ਅਤੇ ਸਿਆਸਤਦਾਨ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ ਹੈ ਅਤੇ ਇਸ ਦੀ ਮਿਸਾਲ ਅੱਜ ਦੇਖਣ ਨੂੰ ਵੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਚੀਮਾ ਚੌਕ ਨੇੜਿਓਂ ਨਸ਼ਾ ਖਰੀਦਿਆ ਸੀ ਤੇ ਇਸ ਦੀ ਸ਼ਿਕਾਇਤ ਵੀ ਪੁਲਸ ਕਮਿਸ਼ਨਰ ਨੂੰ ਆਪ ਦੇ ਕੇ ਆਏ ਸਨ ਪਰ ਪੁਲਸ ਵਲੋਂ ਚਾਰ ਦਿਨਾਂ ਬਾਅਦ ਕੀਤੀ ਗਈ ਕਾਰਵਾਈ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਸ ਨੇ ਨਸ਼ਾ ਤਸਕਰਾਂ ਨੂੰ ਆਪ ਹੀ ਸੂਚਿਤ ਕੀਤਾ ਹੋਵੇਗਾ ਅਤੇ ਬਾਅਦ ਵਿਚ ਜਦੋਂ ਨਸ਼ਾ ਤਸਕਰ ਆਪਣੀ ਦੁਕਾਨਦਾਰੀ ਬੰਦ ਕਰਕੇ ਅੱਗੇ-ਪਿੱਛੇ ਹੋ ਗਏ, ਤਾਂ ਪੁਲਸ ਨੇ ਉਨ੍ਹਾਂ ਦੇ ਟਿਕਾਣੇ 'ਤੇ ਪਹੁੰਚ ਕੇ ਸਿਰਫ ਖਾਨਾਪੂਰਤੀ ਕੀਤੀ ਹੈ।
'ਆਪ' ਕਾਂਗਰਸ ਦਾ ਗੱਠਜੋੜ ਹੋਣ 'ਤੇ ਟਕਸਾਲੀ ਦਲ ਨਹੀਂ ਬਣੇਗਾ ਹਿੱਸਾ : ਪੀਰ ਮੁਹੰਮਦ
NEXT STORY