ਲੁਧਿਆਣਾ,(ਸਹਿਗਲ)-ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਜ਼ਿਲ੍ਹੇ 'ਚ ਅੱਜ 22 ਪੁਲਸ ਮੁਲਾਜ਼ਮਾਂ ਤੇ 13 ਅੰਡਰ ਟ੍ਰਾਇਲ ਸਣੇ 136 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਸ ਦੇ ਨਾਲ ਹੀ ਕੋਰੋਨਾ ਕਾਰਨ 5 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਪੁਲਸ ਮੁਲਾਜ਼ਮਾਂ 'ਚ ਪੁਲਸ ਡਿਵੀਜ਼ਨ ਨੰਬਰ 3 ਦੇ ਐਸ. ਐਚ. ਓ. ਅਤੇ 4 ਹੋਰ ਪੁਲਸ ਮੁਲਾਜ਼ਮ ਸ਼ਾਮਲ ਹਨ, ਜਦਕਿ ਚਾਰ ਪੁਲਸ ਮੁਲਾਜ਼ਮ ਡਿਵੀਜ਼ਨ ਨੰਬਰ 8 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਇਸ ਦੇ ਇਲਾਵਾ ਕਮਿਸ਼ਨਰ ਦਫਤਰ 'ਚ ਦੋ ਪੁਲਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਪਬਲਿਕ ਡੀਲਿੰਗ 'ਚ ਲੱਗੀ ਸੀ, ਕੋਰੋਨਾ ਪਾਜ਼ੇਟਿਵ ਆਏ ਹਨ। ਹੋਰ ਪੁਲਸ ਮੁਲਾਜ਼ਮਾਂ 'ਚ ਜਮਾਲਪੁਰ ਤੋਂ 3, ਸੁਧਾਰ ਫਾਉਂਟੇਨ ਚੌਂਕ ਦਸ਼ਮੇਸ਼ ਨਗਰ ਰਾਜੀਵ ਗਾਂਧੀ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਹੈਬੋਵਾਲ ਕਲਾਂ ਅਤੇ ਨਿਊ ਕੁੰਦਨਪੁਰੀ ਦੇ ਪੁਲਸ ਮੁਲਾਜ਼ਮ ਸ਼ਾਮਲ ਹਨ।
ਇਸ ਤੋਂ ਇਲਾਵਾ ਬ੍ਰਿਸਟਲ ਜੇਲ੍ਹ ਦੇ 13 ਅੰਡਰ ਟ੍ਰਾਇਲ ਵੀ ਕੋਰੋਨਾ ਪਾਜ਼ੇਟਿਵ ਆਏ ਹਨ, ਜਿਨ੍ਹਾਂ 5 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ। ਉਨ੍ਹਾਂ 'ਚ 65 ਸਾਲਾਂ ਬੀਬੀ ਚੰਦਰ ਨਗਰ ਦੀ ਰਹਿਣ ਵਾਲੀ ਸੀ ਅਤੇ ਰਜਿੰਦਰ ਹਸਪਤਾਲ ਪਟਿਆਲਾ 'ਚ ਦਾਖਲ ਸੀ। ਇਸ ਤੋਂ ਇਲਾਵਾ ਇਕ 80 ਸਾਲਾਂ ਬਜ਼ੁਰਗ ਦੀ ਵੀ ਰਜਿੰਦਰਾ ਹਸਪਤਾਲ 'ਚ ਮੌਤ ਹੋ ਗਈ। ਉਕਤ ਮਰੀਜ਼ ਕਰਨੈਲ ਸਿੰਘ ਨਗਰ ਦਾ ਰਹਿਣ ਵਾਲਾ ਸੀ, ਤੀਜਾ ਮਰੀਜ਼ 60 ਸਾਲਾਂ ਜੋ ਤਪੇਦਿਕ ਦਾ ਵੀ ਮਰੀਜ਼ ਸੀ। ਐਸ. ਪੀ. ਐਸ. ਹਸਪਤਾਲ 'ਚ ਦਾਖਲ ਸੀ ਅਤੇ ਹਲਵਾਰਾ ਦਾ ਰਹਿਣ ਵਾਲਾ ਸੀ। ਚੌਥੇ ਮ੍ਰਿਤਕ ਮਰੀਜ਼ 'ਚ 50 ਸਾਲਾਂ ਤਾਜ਼ਪੁਰ ਨਿਵਾਸੀ ਵਿਅਕਤੀ ਸੀ. ਐਮ. ਸੀ. ਹਸਪਤਾਲ 'ਚ ਦਾਖਲ ਸੀ ਅਤੇ 5ਵਾਂ ਮਰੀਜ਼ 74 ਸਾਲਾਂ ਵਿਅਕਤੀ ਬਲ ਸਿੰਘ ਨਗਰ ਦਾ ਰਹਿਣ ਵਾਲਾ ਸੀ, ਜੋ ਕਿ ਪਟਿਆਲਾ ਸਥਿਤ ਰਜਿੰਦਰ ਹਸਪਤਾਲ 'ਚ ਦਾਖਲ ਸੀ। ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2687 ਹੋ ਗਈ ਹੈ, ਜਦਕਿ ਇਨ੍ਹਾਂ 'ਚ 66 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਆ ਕੇ ਸਥਾਨਕ ਹਸਪਤਾਲਾਂ 'ਚ ਦਾਖਲ ਹੋਣ ਵਾਲੇ ਮਰੀਜ਼ਾਂ 'ਚ 395 ਮਰੀਜ਼ ਪਾਜ਼ੇਟਿਵ ਆ ਚੁਕੇ ਹਨ। ਇਨ੍ਹਾਂ 'ਚੋਂ 37 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ।
ਤਰਨ ਤਾਰਨ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, 19 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY