ਲੁਧਿਆਣਾ (ਸਿਆਲ) : ਲੁਧਿਆਣਾ ਦੀ ਕੇਂਦਰੀ ਜੇਲ 'ਚ ਵੀਰਵਾਰ ਨੂੰ ਕੈਦੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਸ ਨੂੰ ਹਵਾ 'ਚ ਗੋਲੀਆਂ ਚਲਾਉਣੀਆਂ ਪਈਆਂ। ਪੂਰੀ ਜੇਲ ਨੂੰ ਪੁਲਸ ਨੇ ਘੇਰ ਲਿਆ ਅਤੇ ਜੇਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ।
'ਜਗਬਾਣੀ' ਕੋਲ ਜੇਲ ਦੇ ਅੰਦਰ ਦੀਆਂ ਕੁਝ ਤਸਵੀਰਾਂ ਆਈਆਂ ਹਨ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੇਲ ਅੰਦਰ ਕੈਦੀਆਂ ਵਿਚਕਾਰ ਝੜਪ ਹੋ ਰਹੀ ਹੈ। ਇਸ ਘਟਨਾ ਦੌਰਾਨ ਕਈ ਕੈਦੀ ਅਤੇ ਪੁਲਸ ਮੁਲਾਜ਼ਮ ਵੀ ਜ਼ਖਮੀਂ ਹੋ ਗਏ।
ਇਸ ਦੌਰਾਨ ਕੈਦੀਆਂ ਦੇ ਹੱਥਾਂ 'ਚ ਗੰਡਾਸੇ ਵੀ ਦਿਖਾਈ ਦਿੱਤੇ। ਜੇਲ 'ਚ ਕਾਫੀ ਘੰਟਿਆਂ ਤੱਕ ਗੋਲੀਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਅਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਵੀ ਮੌਕੇ 'ਤੇ ਪੁੱਜ ਗਈਆਂ। ਇਸ ਸਾਰੇ ਹੰਗਾਮੇ ਦੌਰਾਨ ਜੇਲ 'ਚ ਸਥਿਤੀ ਤਣਾਅਪੂਰਨ ਬਣ ਗਈ।
ਫਿਲਹਾਲ ਇਸ ਸਾਰੇ ਮਾਮਲੇ ਦੀ ਜਾਣਕਾਰੀ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗ ਲਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਕਰਨਗੇ।
ਪਿੰਡ ਵੜਿੰਗ ਸੂਬਾ ਸਿੰਘ 'ਚ ਛਿੜੀ ਪੋਸਟਰ ਵਾਰ, ਚੱਕਰਾਂ 'ਚ ਪਾਈ ਪੁਲਸ
NEXT STORY