ਲੁਧਿਆਣਾ (ਹਿਤੇਸ਼): ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਸੋਮਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਚ ਚੱਲ ਰਹੀ ਹੈ। ਮੀਟਿੰਗ ਦੌਰਾਨ ਮਤਿਆਂ ਦੇ ਵਿਰੋਧ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋ ਗਿਆ। ਇਸ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚਾਲੇ ਧੱਕਾਮੁੱਕੀ ਦੀ ਸਥਿਤੀ ਬਣ ਗਈ।
ਜਾਣਕਾਰੀ ਮੁਤਾਬਕ, ਹੰਗਾਮੇ ਵਿਚਾਲੇ ਇਕ ਕਾਂਗਰਸੀ ਕੌਂਸਲਰ ਨੂੰ ਪੁਲਸ ਵੱਲੋਂ ਧੱਕੇ ਮਾਰ ਕੇ ਬਾਹਰ ਕੱਢਣ ਦਾ ਮਾਮਲਾ ਵੀ ਸਾਹਮਣੇ ਆਇਆ। ਉੱਥੇ ਹੀ ਇਕ ਭਾਜਪਾ ਕੌਂਸਲਰ ਦੀ ਚੀਫ਼ ਸੈਨੇਟਰੀ ਇੰਸਪੈਕਟਰ ਦੇ ਨਾਲ ਬਹਿਸ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨਰ ਤੇ ਮੇਅਰ ਦੇ ਰੋਕਣ ਦੇ ਬਾਵਜੂਦ ਸਾਰੇ ਚੀਫ਼ ਸੈਨੇਟਰੀ ਇੰਸਪੈਕਟਰ ਬੈਠਕ ਤੋਂ ਬਾਹਰ ਚਲੇ ਗਏ। ਦੂਜੇ ਪਾਸੇ, ਕੌਂਸਲਰਾਂ ਦੇ ਵਿਰੋਧ ਵਿਚਾਲੇ ਬੈਠਕ ਵਿਚ ਏਜੰਡੇ ਦੇ ਮਤਿਆਂ ਨੂੰ ਪਾਸ ਕਰਨ ਦੀ ਕਾਰਵਾਈ ਲਗਾਤਾਰ ਜਾਰੀ ਹੈ।
ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ 'ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ
NEXT STORY