ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਵਾਰਡ ਨੰਬਰ-20 ਦੇ ਅਕਾਲੀ ਕੌਂਸਲਰ ਕਮਲ ਅਰੋੜਾ ਨੇ ਸੰਜੇ ਗਾਂਧੀ ਕਾਲੋਨੀ 'ਚ ਆਪਣੀ ਟੀਮ ਅਤੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਇੱਕ ਵੱਡੀ 'ਲਾਈਵ ਰੇਡ' ਨੂੰ ਅੰਜਾਮ ਦਿੱਤਾ। ਥਾਣਾ ਡਿਵੀਜ਼ਨ ਨੰਬਰ-7 ਦੇ ਅਧੀਨ ਪੈਂਦੇ ਇਸ ਇਲਾਕੇ 'ਚ ਨਸ਼ੇ ਦਾ ਕਾਰੋਬਾਰ ਕਿਸ ਕਦਰ ਫੈਲਿਆ ਹੋਇਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੌਂਸਲਰ ਨੇ ਮੌਕੇ 'ਤੇ ਹੀ ਇੱਕ ਔਰਤ ਨੂੰ ਨਸ਼ੇ ਦੀਆਂ ਪੁੜੀਆਂ ਸਮੇਤ ਰੰਗੇ ਹੱਥੀਂ ਦਬੋਚ ਲਿਆ। ਕੌਂਸਲਰ ਨੇ ਇਸ ਪੂਰੀ ਕਾਰਵਾਈ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਦਿਖਾਇਆ, ਜਿਸ ਨੇ ਪੁਲਸ ਅਤੇ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਭਾਰੀ ਹੰਗਾਮੇ ਅਤੇ ਗਹਿਮਾ-ਗਹਿਮੀ ਦੇ ਵਿਚਕਾਰ ਜਦੋਂ ਕੌਂਸਲਰ ਨੇ ਮੁਲਜ਼ਮ ਔਰਤ ਕੋਲ ਮੌਜੂਦ ਪਲਾਸਟਿਕ ਦੇ ਡੱਬੇ ਦੀ ਤਲਾਸ਼ੀ ਲਈ, ਤਾਂ ਉਸ ਵਿੱਚੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਪੁੜੀਆਂ ਬਰਾਮਦ ਹੋਈਆਂ। ਸਥਾਨਕ ਲੋਕਾਂ ਵਿੱਚ ਪੁਲਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਕਾਗਜ਼ਾਂ ਅਤੇ ਬਿਆਨਾਂ 'ਚ ਤਾਂ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਹਕੀਕਤ 'ਚ ਗਲੀਆਂ ਦੇ ਅੰਦਰ ਮੌਤ ਦਾ ਸਾਮਾਨ ਸ਼ਰੇਆਮ ਵਿਕ ਰਿਹਾ ਹੈ। ਕੌਂਸਲਰ ਕਮਲ ਅਰੋੜਾ ਵੱਲੋਂ ਕੀਤੀ ਗਈ ਇਸ ਸਾਹਸੀ ਕਾਰਵਾਈ ਨੇ ਪੁਲਸ ਨੂੰ ਬੈਕਫੁੱਟ 'ਤੇ ਧੱਕ ਦਿੱਤਾ ਹੈ।
ਕਹਿਰ ਓ ਮਾਲਕਾ ! ਤੂੜੀ ਬਣਾਉਣ ਵੇਲੇ ਆਪਣੇ ਹੀ ਟਰੈਕਟਰ ਹੇਠਾਂ ਆ ਗਿਆ ਇਕਲੌਤਾ ਪੁੱਤ
NEXT STORY