ਲੁਧਿਆਣਾ (ਅਨਿਲ): ਥਾਣਾ ਮਾਡਲ ਟਾਊਨ ਲੁਧਿਆਣਾ ਦੀ ਪੁਲਸ ਨੇ ਮਾੜੇ ਅਨਸਰਾਂ ਅਤੇ ਭਗੌੜੇ ਮੁਲਜ਼ਮਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਕ ਹੋਰ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮੁਕੱਦਮਾ ਨੰਬਰ 81 ਮਿਤੀ 3.06.2023 ਅਧੀਨ ਧਾਰਾ 379-B(2), 34, 411, 201 ਭਾਰਤੀ ਨਿਆਂ ਸੰਹਿਤਾ/ਆਈ.ਪੀ.ਸੀ. ਥਾਣਾ ਮਾਡਲ ਟਾਊਨ, ਲੁਧਿਆਣਾ ਵਿਖੇ ਦਰਜ ਮਾਮਲੇ ਵਿਚ ਲੋੜੀਂਦਾ ਮੁਲਜ਼ਮ ਪ੍ਰਿਤਪਾਲ ਸਿੰਘ ਉਰਫ਼ ਬੱਬਲੂ ਪੁੱਤਰ ਪਿੰਦਰ ਸਿੰਘ ਵਾਸੀ ਪਿੰਡ ਬੁੱਟਰ, ਜ਼ਿਲ੍ਹਾ ਮੋਗਾ ਨੂੰ ਮਿਤੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਉਕਤ ਮੁਲਜ਼ਮ ਗੱਡੀਆਂ ਦੀ ਲੁੱਟ-ਖੋਹ ਦੇ ਮਾਮਲੇ ਵਿਚ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ ਅਤੇ ਇਸ ਨੂੰ ਮਾਨਯੋਗ ਅਦਾਲਤ ਸਾਰੂ ਮਹਿਤਾ ਕੌਸ਼ਿਕ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
ਘਰ 'ਚ ਵੜ ਕੇ ਕਾਰੋਬਾਰੀ ਨਾਲ ਲੁੱਟ! ਤੇਜ਼ਧਾਰ ਹਥਿਆਰ ਨਾਲ ਪਰਿਵਾਰ 'ਤੇ ਕੀਤਾ ਹਮਲਾ
NEXT STORY