ਲੁਧਿਆਣਾ (ਗੌਤਮ): ਕੇਂਦਰੀ ਜੀ.ਐੱਸ.ਟੀ. ਪ੍ਰੋਵਿੰਸ਼ੀਅਲ ਬਿਊਰੋ ਨੇ ਇਕ ਲੋਹੇ ਦੇ ਵਪਾਰੀ, ਕੇ.ਏ. ਅਲੌਏਜ਼ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ ਹੈ। ਜਾਂਚ ਦੌਰਾਨ, ਵਿਭਾਗ ਨੇ ਕਥਿਤ ਤੌਰ 'ਤੇ ਇਕ ਭੱਠੀ ਚਲਾਉਣ ਵਾਲੇ ਵਪਾਰੀ ਨੂੰ ਲੱਭਿਆ। ਵਿਭਾਗ ਨੂੰ ਫੈਕਟਰੀ ਦੇ ਦਸਤਾਵੇਜ਼ਾਂ ਨੂੰ ਲੈ ਕੇ ਸ਼ੱਕ ਹੋਇਆ ਸੀ। ਵਿਭਾਗ ਨੂੰ ਖ਼ਦਸ਼ਾ ਸੀ ਕਿ ਦਸਤਾਵੇਜ਼ਾਂ ਦੇ ਅਦਾਰ 'ਤੇ ਕਾਫ਼ੀ ਘੱਟ ਟੈਕਸ ਅਦਾ ਕੀਤਾ ਗਿਆ ਹੈ।
ਛਾਪੇਮਾਰੀ ਕਰਨ ਵਾਲੀ ਟੀਮ ਵਿਚ ਕਮਿਸ਼ਨਰ-ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਜਿਉਂ ਹੀ ਇਕ ਟੀਮ ਕਾਲਜ ਰੋਡ 'ਤੇ ਵਪਾਰੀ ਦੇ ਘਰ ਪਹੁੰਚੀ ਤਾਂ ਫੈਕਟਰੀ ਮਾਲਕ ਆਪਣੇ ਪੁੱਤਰ ਨਾਲ ਇੱਧਰ-ਉੱਧਰ ਹੋ ਗਿਆ, ਜਦੋਂ ਕਿ ਉਸ ਦੀ ਪਤਨੀ, ਜੋ ਕਿ ਕਥਿਤ ਤੌਰ 'ਤੇ ਕੰਪਨੀ ਡਾਇਰੈਕਟਰ ਹੈ, ਘਰ ਵਿਚ ਹੀ ਰਹੀ। ਖ਼ਬਰ ਲਿਖੇ ਜਾਣ ਤਕ ਵਿਭਾਗ ਦੀ ਕਾਰਵਾਈ ਜਾਰੀ ਸੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਪਿਛਲੇ ਕਾਫ਼ੀ ਸਮੇਂ ਤੋਂ ਵਪਾਰੀ ਦੀ ਨਿਗਰਾਨੀ ਕਰ ਰਿਹਾ ਸੀ ਅਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਸੀ।
ਗ੍ਰਹਿ ਦੋਸ਼ ਦੂਰ ਕਰਵਾਉਣਾ ਪਿਆ ਮਹਿੰਗਾ, ਪੰਡਤ ਬਣ ਕੇ ਆਏ ਕਰ ਗਏ ਕਾਰਾ
NEXT STORY