ਫਿਰੋਜ਼ਪੁਰ (ਖੁੱਲਰ) : ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਲੁਧਿਆਣਾ ਰੇਲਵੇ ਸਟੇਸ਼ਨ ਦੇ ਮੇਨ ਸਾਈਡ ਸਥਿਤ ਰਿਕੀ ਸਿਨੇਮਾ ਚੌਂਕ ਅਤੇ ਲੋਕਲ ਬੱਸ ਅੱਡੇ ਦੇ ਵਿਚਕਾਰ ਇਕ ਵਾਧੂ ਐਂਟਰੀ ਗੇਟ ਖੋਲ੍ਹਿਆ ਗਿਆ ਹੈ। ਇਸ ਨਾਲ ਮੁੱਖ ਐਂਟਰੀ ਗੇਟ ’ਤੇ ਭੀੜ ਦਾ ਦਬਾਅ ਘਟੇਗਾ ਅਤੇ ਯਾਤਰੀਆਂ ਨੂੰ ਸਟੇਸ਼ਨ ਵਿਚ ਦਾਖ਼ਲ ਹੋਣ 'ਚ ਆਸਾਨੀ ਹੋਵੇਗੀ। ਇਸ ਵਾਧੂ ਐਂਟਰੀ ਗੇਟ ’ਤੇ ਯਾਤਰੀਆਂ ਦੀ ਸੁਵਿਧਾ ਲਈ ਟਿਕਟ ਕਾਊਂਟਰ ਤੋਂ ਇਲਾਵਾ ਬੈਠਣ ਦੀ ਵੀ ਸੁਵਿਧਾ ਉਪਲਬੱਧ ਹੈ।
ਫ਼ਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੌਰਾਨ ਅਣਲੋੜੀਂਦੀ ਭੀੜ ਤੋਂ ਬਚਣ, ਸਮੇਂ ਦੀ ਬੱਚਤ ਕਰਨ ਅਤੇ ਸੁਰੱਖਿਅਤ ਤੇ ਸੁਖਾਲੀ ਆਵਾਜਾਈ ਲਈ ਯਾਤਰੀ ਲੁਧਿਆਣਾ ਰੇਲਵੇ ਸਟੇਸ਼ਨ ਦੇ ਵਾਧੂ ਐਂਟਰੀ ਗੇਟ ਦੀ ਵਰਤੋਂ ਕਰਨ ਅਤੇ ਸਟੇਸ਼ਨ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਵਿਚ ਸਹਿਯੋਗ ਦੇਣ।
ਅੱਧੀ ਰਾਤ ਨੂੰ ਪੈਟਰੋਲ ਪੰਪ ਦੇ ਬਾਥਰੂਮ 'ਚ ਵੜਿਆ ਮੁੰਡਾ, ਸਵੇਰ ਤਕ ਨਾ ਨਿਕਲਿਆ ਬਾਹਰ ਤਾਂ...
NEXT STORY