ਲੁਧਿਆਣਾ (ਵੈੱਬ ਡੈਸਕ, ਗੌਤਮ) : ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-5 'ਤੇ ਖੜ੍ਹੀ ਇਕ ਮੁਸਾਫ਼ਰ ਟਰੇਨ ਦੇ ਡੱਬੇ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਨੇ ਫਟਾਫਟ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਸਮੇਂ ਡੱਬੇ 'ਚ ਕੋਈ ਵੀ ਮੁਸਾਫ਼ਰ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮੋਗਾ 'ਚ ਸ਼ਖ਼ਸ ਨੇ ਰਾਤ 2 ਵਜੇ ਪਤਨੀ ਸਣੇ ਵੱਢਿਆ ਸਹੁਰਾ ਪਰਿਵਾਰ, ਜਾਣੋ ਇਸ ਮਗਰੋਂ ਕੀ ਕੀਤਾ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਸਪੱਸ਼ਟ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਆਸ ਲਾਏ ਜਾ ਰਹੇ ਹਨ ਕਿ ਕਿਸੇ ਮੁਸਾਫ਼ਰ ਵੱਲੋਂ ਬੀੜੀ-ਸਿਗਰਟ ਉੱਥੇ ਪੀਣ ਕਾਰਨ ਅੱਗ ਲੱਗੀ ਹੈ।
ਇਹ ਵੀ ਪੜ੍ਹੋ : ਵਿਆਹ ਦੇ ਦੂਜੇ ਦਿਨ ਭਗਵੰਤ ਮਾਨ ਨੇ ਮੰਤਰੀਆਂ ਨੂੰ ਚਾਹ 'ਤੇ ਸੱਦਿਆ, CM ਹਾਊਸ 'ਚ ਫੁੱਟ ਪਏ ਹਾਸੇ ਦੇ ਫੁਹਾਰੇ (ਤਸਵੀਰਾਂ)
ਥਾਣਾ ਜੀ. ਆਰ. ਪੀ. ਦੇ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ ਇਹ ਇਕ ਪੈਸੇਂਜਰ ਟਰੇਨ ਹੈ, ਜੋ ਕਿ ਹਿਸਾਰ ਤੋਂ ਆ ਕੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਖੜ੍ਹੀ ਸੀ ਅਤੇ ਇਸ ਨੇ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਣਾ ਸੀ ਪਰ ਜਦੋਂ ਟਰੇਨ ਰੇਲਵੇ ਸਟੇਸ਼ਨ 'ਤੇ ਖੜ੍ਹੀ ਸੀ ਤਾਂ ਅਚਾਨਕ ਉਸ ਦੇ ਇਕ ਡੱਬੇ 'ਚ ਅੱਗ ਲੱਗ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼ਹਿਰ ਨਾਲ ਪੁਰਾਣਾ ਨਾਤਾ ਹੈ ADGP ਅਰਪਿਤ ਸ਼ੁਕਲਾ ਦਾ, ਕਈ ਮੁਲਜ਼ਮਾਂ ਨੂੰ ਵਿਖਾ ਚੁੱਕੇ ਨੇ ਜੇਲ੍ਹ ਦਾ ਰਸਤਾ
NEXT STORY