ਜਲੰਧਰ/ਚੰਡੀਗੜ੍ਹ (ਧਵਨ) : ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ’ਚ ਬੱਝਣ ਤੋਂ ਬਾਅਦ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਘਰ ਬੁਲਾਇਆ ਅਤੇ ਚਾਹ ਪਿਲਾਈ। ਇਸ ਮੌਕੇ ਸਾਰੇ ਮੰਤਰੀਆਂ ਨੇ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਵਿਆਹ ਸਮਾਗਮ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਕੁੱਝ ਹੋਰ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ : 'ਸਿੱਧੂ ਮੂਸੇਵਾਲਾ' ਨੂੰ ਮਾਰਨ ਲਈ ਇਕ ਕਰੋੜ 'ਚ ਹੋਇਆ ਸੀ ਸੌਦਾ, ਸ਼ਾਰਪ ਸ਼ੂਟਰਾਂ ਨੇ ਖੋਲ੍ਹੇ ਵੱਡੇ ਰਾਜ਼ (ਵੀਡੀਓ)

ਮੁੱਖ ਮੰਤਰੀ ਵੱਲੋਂ ਵਿਆਹ ਦੇ ਦੂਜੇ ਦਿਨ ਪੰਜਾਬ ਦੇ ਮੰਤਰੀਆਂ ਨੂੰ ਚਾਹ ਲਈ ਬੁਲਾਇਆ ਗਿਆ। ਮੁੱਖ ਮੰਤਰੀ ਸਦਨ ਵਿੱਚ ਪੁੱਜੇ ਮੰਤਰੀਆਂ ਵਿੱਚ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਬ੍ਰਹਮ ਸ਼ੰਕਰ ਜ਼ਿੰਪਾ, ਲਾਲ ਚੰਦ ਕਟਾਰੂਚੱਕ, ਅਨਮੋਲ ਗਗਨ ਮਾਨ ਤੇ ਹੋਰ ਮੰਤਰੀ ਸ਼ਾਮਲ ਸਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮੋਗਾ 'ਚ ਸ਼ਖ਼ਸ ਨੇ ਰਾਤ 2 ਵਜੇ ਪਤਨੀ ਸਣੇ ਵੱਢਿਆ ਸਹੁਰਾ ਪਰਿਵਾਰ, ਜਾਣੋ ਇਸ ਮਗਰੋਂ ਕੀ ਕੀਤਾ

ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨਾਲ ਇਨ੍ਹਾਂ ਮੰਤਰੀਆਂ ਨੇ ਪਰਿਵਾਰਕ ਮੁੱਦਿਆਂ 'ਤੇ ਹੀ ਗੱਲਬਾਤ ਕੀਤੀ। ਮੁੱਖ ਮੰਤਰੀ ਚਾਹ 'ਤੇ ਪਹੁੰਚੇ ਅਤੇ ਸਾਰੇ ਮੰਤਰੀਆਂ ਨੂੰ ਲੱਡੂਆਂ ਦੇ ਡੱਬੇ ਭੇਂਟ ਕੀਤੇ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਲੰਚ ਬ੍ਰੇਕ ਦੌਰਾਨ ਵੱਡਾ ਹਾਦਸਾ, ਇਕ ਬੱਚੇ ਦੀ ਮੌਤ

ਸੀ. ਐੱਮ. ਹਾਊਸ 'ਚ ਹਾਸੇ ਦੇ ਫੁਹਾਰੇ ਫੁੱਟ ਪਏ
ਮੁੱਖ ਮੰਤਰੀ ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਣ ਤੋਂ ਬਾਅਦ ਸੀ. ਐੱਮ. ਘਰ 'ਚ ਸਾਰਾ ਦਿਨ ਹਾਸੇ ਦੇ ਫੁਹਾਰੇ ਫੁੱਟਦੇ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦੇਣ ਵਾਲਿਆਂ ਦੀ ਆਮਦ ਸੀ।

ਜਿੱਥੇ ਇੱਕ ਪਾਸੇ ਪੰਜਾਬ ਦੇ ਮੰਤਰੀ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ ਹੋਏ ਸਨ, ਉੱਥੇ ਹੀ ਦੂਜੇ ਪਾਸੇ ਦੇਸ਼-ਵਿਦੇਸ਼ ਤੋਂ ਵੀ ਉਨ੍ਹਾਂ ਨੂੰ ਵਧਾਈਆਂ ਦੇ ਫੋਨ ਆ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮਾਂ ਅਤੇ ਭੈਣ ਵੀ ਮੌਜੂਦ ਸਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਕਿਸਤਾਨੀ ਫ਼ੌਜ ਨਹੀਂ ਚਾਹੁੰਦੀ ਅਵਾਮ ਹਕੀਕੀ ਜਮਹੂਰੀਅਤ ਦਾ ਲੁਤਫ਼ ਉਠਾਵੇ : ਪ੍ਰੋ. ਸਰਚਾਂਦ
NEXT STORY