ਲੁਧਿਆਣਾ (ਵਿੱਕੀ)- ਆਰ. ਟੀ. ਈ. ਦੀ ਮਾਨਤਾ ਤੋਂ ਬਿਨਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਨਿੱਜੀ ਸਕੂਲਾਂ ਦੀ ਸ਼ਾਮਤ ਆ ਗਈ ਹੈ। ਅਜਿਹੇ ਸਕੂਲਾਂ ਨੂੰ ਹੁਣ ਹਮੇਸ਼ਾ ਲਈ ਜਿੰਦੇ ਜੜਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਰਵਿੰਦਰ ਕੌਰ ਵੱਲੋਂ ਬੀਤੇ ਦਿਨੀਂ ਵਿਭਾਗੀ ਟੀਮਾਂ ਤੋਂ ਕਰਵਾਈ ਗਈ ਚੈਕਿੰਗ ਦੌਰਾਨ ਅਜਿਹੇ ਸਕੂਲਾਂ ਤੋਂ ਬਿਨਾਂ ਆਰ. ਟੀ. ਈ. ਦੀ ਮਾਨਤਾ ਦੇ ਚੱਲਣ ਤੋਂ ਬਾਅਦ ਅੱਜ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪਾਕਿਸਤਾਨੀ ਡਰੋਨ ਹਮਲੇ ਕਾਰਨ ਗਈ ਔਰਤ ਦੀ ਜਾਨ
ਡੀ. ਈ. ਓ. ਰਵਿੰਦਰ ਕੌਰ ਵਲੋਂ ਜਾਰੀ ਹੁਕਮਾਂ ਮੁਤਾਬਕ ਹਾਲ ਦੀ ਘੜੀ 2 ਸਕੂਲਾਂ, ਜਿਨ੍ਹਾਂ ’ਚ ਟਿੱਬਾ ਰੋਡ ’ਤੇ ਸਾਰਥਕ ਅਕੈਡਮੀ ਅਤੇ ਸ਼ੇਰਪੁਰ ਕਲਾਂ ਦੀ ਪ੍ਰੇਰਣਾ ਅਕੈਡਮੀ ਨੂੰ ਆਪਣੇ ਸਕੂਲ ਤਤਕਾਲ ਪ੍ਰਭਾਵ ਨਾਲ ਬੰਦ ਕਰ ਕੇ ਇਥੇ ਪੜ੍ਹਨ ਵਾਲੇ ਬੱਚਿਆਂ ਨੂੰ ਨੇੜੇ ਦੇ ਸਰਕਾਰੀ ਸਕੂਲ ’ਚ ਦਾਖਲ ਕਰਵਾਉਣ ਲਈ ਸਬੰਧਤ ਬੀ. ਪੀ. ਈ. ਓ. ਨੂੰ ਕਿਹਾ ਗਿਆ ਹੈ। ਉਕਤ ਮਾਮਲੇ ਸਬੰਧੀ ਰਿਪੋਰਟ ਸੈਕਟਰੀ ਐਜੂਕੇਸ਼ਨ, ਡੀ. ਪੀ. ਆਈ. ਐਲੀਮੈਂਟਰੀ ਅਤੇ ਡੀ. ਸੀ. ਨੂੰ ਵੀ ਭੇਜ ਦਿੱਤੀ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੋਵੇਂ ਸਕੂਲਾਂ ਨੂੰ ਜਦੋਂ ਵਿਭਾਗ ਨੇ ਚੈਕਿੰਗ ਤੋਂ ਬਾਅਦ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਤਾਂ ਦੋਵੇਂ ਹੀ ਸਕੂਲ ਸੰਚਾਲਨ ਦੀ ਗੱਲ ਤੋਂ ਮੁੱਕਰ ਗਏ ਅਤੇ ਵਿਭਾਗ ਨੂੰ ਟਿਊਸ਼ਨ ਸੈਂਟਰ ਚਲਾਉਣ ਦਾ ਹਵਾਲਾ ਦੇ ਕੇ ਆਪਣਾ ਜਵਾਬ ਸੌਂਪ ਕੇ ਚਲੇ ਗਏ। ਡੀ. ਈ. ਓ. ਰਵਿੰਦਰ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਸਿੱਖਿਆ ਦਾ ਅਧਿਕਾਰ ਐਕਟ (ਆਰ. ਟੀ. ਈ. ਐਕਟ) ਤਹਿਤ ਕੀਤੀ ਗਈ ਹੈ, ਜਿਸ ਦੇ ਤਹਿਤ ਬਿਨਾਂ ਸਰਕਾਰੀ ਮਾਨਤਾ ਦੇ ਕਿਸੇ ਵੀ ਤਰ੍ਹਾਂ ਦਾ ਸਕੂਲ ਸੰਚਾਲਨ ਨਾਜਾਇਜ਼ ਐਲਾਨਿਆ ਗਿਆ ਹੈ।
ਸਕੂਲਾਂ ਨੇ ਖੁਦ ਨੂੰ ਦੱਸਿਆ ਟਿਊਸ਼ਨ ਸੈਂਟਰ
ਉਨ੍ਹਾਂ ਦੱਸਿਆ ਕਿ ਪ੍ਰੇਰਣਾ ਅਕੈਡਮੀ ਜੋ ਸ਼ੇਰਪੁਰ ਕਲਾਂ ’ਚ ਸਥਿਤ ਹੈ, ਦੀ 24 ਨੂੰ ਜ਼ਿਲ੍ਹਾ ਪੱਧਰੀ ਨਿਰੀਖਣ ਕਮੇਟੀ ਵਲੋਂ ਅਚਾਨਕ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਪਤਾ ਲੱਗਿਆ ਕਿ ਸਕੂਲ ’ਚ ਕਲਾਸ ਪਹਿਲੀ ਤੋਂ 5ਵੀਂ ਤੱਕ ਕੁੱਲ 65 ਬੱਚੇ ਨਿਯਮ ਨਾਲ ਪੜ੍ਹ ਰਹੇ ਸਨ। ਇਸ ਵਿਸ਼ੇ ’ਚ ਸਕੂਲ ਪ੍ਰਬੰਧਕ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਬੰਦ ਰਹਿਣਗੇ ਸਕੂਲ, ਆਨਲਾਈਨ ਹੋਵੇਗੀ ਪੜ੍ਹਾਈ
ਪ੍ਰਿੰਸੀਪਲ ਨੇ 2 ਮਈ ਨੂੰ ਦਿੱਤੇ ਆਪਣੇ ਲਿਖਤੀ ਜਵਾਬ ’ਚ ਇਹ ਦਾਅਵਾ ਕੀਤਾ ਹੈ ਕਿ ਉਹ ਕੋਈ ਸਕੂਲ ਨਹੀਂ ਚਲਾ ਰਹੀ, ਸਗੋਂ ਸਿਰਫ ਇਕ ਟਿਊਸ਼ਨ ਸੈਂਟਰ ਚਲਾ ਰਹੀ ਹੈ। ਹਾਲਾਂਕਿ ਨਿਰੀਖਣ ਰਿਪੋਰਟ ’ਚ ਇਹ ਸਪੱਸ਼ਟ ਹੋਇਆ ਹੈ ਕਿ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀ ਵਿਵਸਥਿਤ ਰੂਪ ’ਚ ਅਧਿਐਨ ਕਰ ਰਹੇ ਸਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਥੇ ਇਕ ਪੂਰਨ ਸਕੂਲ ਚੱਲ ਰਿਹਾ ਸੀ। ਸਿੱਖਿਆ ਅਧਿਕਾਰੀ ਵੱਲੋਂ ਸਕੂਲ ਦੀ ਸਥਿਤੀ ਅਤੇ ਉੱਤਰ ਨੂੰ ਤਸੱਲੀਬਖਸ਼ ਨਾ ਮੰਨਦੇ ਹੋਏ ਸਕੂਲ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਵਿਭਾਗੀ ਜਾਂਚ ਨੇ ਖੋਲ੍ਹ ਦਿੱਤੀ ਪੋਲ
ਸਾਰਥਕ ਅਕੈਡਮੀ, ਟਿੱਬਾ ਰੋਡ ਵਿਚ ਵੀ 22 ਅਪ੍ਰੈਲ ਨੂੰ ਚੈਕਿੰਗ ਦੌਰਾਨ ਇਥੇ ਨਰਸਰੀ ਤੋਂ 7ਵੀਂ ਕਲਾਸ ਤੱਕ ਦੇ 96 ਬੱਚੇ ਨਿਯਮ ਨਾਲ ਪੜ੍ਹਦੇ ਹੋਏ ਪਾਏ ਗਏ। ਇਸ ਸਕੂਲ ਦੇ ਸੰਚਾਲਕ ਵੱਲੋਂ ਵੀ ਇਹੀ ਤਰਕ ਦਿੱਤਾ ਗਿਆ ਕਿ ਉਹ ਸਿਰਫ ਟਿਊਸ਼ਨ ਸੈਂਟਰ ਚਲਾ ਰਹੇ ਹਨ, ਨਾ ਕਿ ਸਕੂਲ ਪਰ ਜਾਂਚ ਟੀਮ ਨੇ ਜਾਂਚ ਦੌਰਾਨ ਪਾਇਆ ਕਿ ਸਕੂਲ ’ਚ ਵੱਖ-ਵੱਖ ਕਲਾਸਾਂ ’ਚ ਬੱਚੇ ਪੜ੍ਹ ਰਹੇ ਸਨ। 28 ਅਪ੍ਰੈਲ ਨੂੰ ਦਿੱਤੇ ਜਵਾਬ ਨੂੰ ਸਿੱਖਿਆ ਵਿਭਾਗ ਨੇ ਨਾ-ਮਨਜ਼ੂਰ ਕਰ ਦਿੱਤਾ ਅਤੇ ਇਹ ਮੰਨਦੇ ਹੋਏ ਕਿ ਇਹ ਸਕੂਲ ਬਿਨਾਂ ਕਿਸੇ ਮਾਨਤਾ ਦੇ ਚਲਾਇਆ ਜਾ ਰਿਹਾ ਹੈ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਵਲੋਂ ਇਸ ਨੂੰ ਵੀ ਤਤਕਾਲ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ’ਤੇ ਵੀ ਵਿਭਾਗ ਦੀ ਨਜ਼ਰ
ਦੋਵੇਂ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਇਥੇ ਪੜ੍ਹ ਰਹੇ ਬੱਚਿਆਂ ਨੂੰ ਤੁਰੰਤ ਪ੍ਰਭਾਵ ਨਾਲ ਨੇੜੇ ਦੇ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ, ਤਾਂ ਕਿ ਉਨ੍ਹਾਂ ਦੀ ਪੜ੍ਹਾਈ ’ਚ ਰੁਕਾਵਟ ਨਾ ਪਵੇ। ਜ਼ਿਲਾ ਸਿੱਖਿਆ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ’ਚ ਕੋਈ ਸਕੂਲ ਬਿਨਾਂ ਮਾਨਤਾ ਦੇ ਚਲਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਅਹਿਮ ਖ਼ਬਰ: ਟਰਾਂਸਪੋਰਟ ਵਿਭਾਗ ਦੀਆਂ 29 ਕਿਸਮਾਂ ਦੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ’ਚ ਮਿਲਣਗੀਆਂ
NEXT STORY