ਲੁਧਿਆਣਾ (ਰਿਸ਼ੀ) : ਮੰਗਲਵਾਰ ਰਾਤ ਨੂੰ ਰੇਲਵੇ ਵਿਭਾਗ ਦੇ ਹੈਲਪ ਲਾਈਨ ਨੰਬਰ 'ਤੇ ਫੋਨ ਕਰਕੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਬੰਬ ਦੀ ਅਫਵਾਹ ਫੈਲਾਉਣ ਵਾਲਾ ਆਖਰਕਾਰ ਪੁਲਸ ਦੇ ਹੱਥੇ ਚੜ੍ਹ ਗਿਆ। ਪੁਲਸ ਨੇ ਉਸ ਨੂੰ 2 ਦਿਨਾਂ ਦੇ ਅੰਦਰ ਦਬੋਚ ਲਿਆ। ਮੁਲਜ਼ਮ ਨੇ ਸ਼ਰਾਬ ਦੇ ਨਸ਼ੇ 'ਚ ਰੇਲਵੇ ਦੀ ਹੈਲਪ ਲਾਈਨ ਨੰਬਰ 'ਤੇ ਕਾਲ ਕੀਤੀ ਸੀ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਸਿਕੰਦ, ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ ਨੇ ਵੀਰਵਾਰ ਨੂੰ ਪੱਤਰਕਾਰ ਸਮਾਰੋਹ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਦੀ ਪਛਾਣ ਪੰਕਜ ਕੁਮਾਰ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ 5 ਸਾਲਾਂ ਤੋਂ ਮੋਹਾਲੀ 'ਚ ਰਹਿ ਰਿਹਾ ਸੀ ਅਤੇ ਮੱਖੀਆਂ ਤੋਂ ਸ਼ਹਿਦ ਕੱਢਣ ਦਾ ਕੰਮ ਕਰਦਾ ਸੀ। ਪੁਲਸ ਮੁਤਾਬਕ ਪਹਿਲਾਂ ਤਾਂ ਰੇਲਵੇ ਸਟੇਸ਼ਨ 'ਤੇ ਕਈ ਟੀਮਾਂ ਵਲੋਂ ਸਰਚ ਮੁਹਿੰਮ ਚਲਾਈ ਗਈ। ਇਸੇ ਦੌਰਾਨ ਇਕ ਟੀਮ ਮੋਬਾਇਲ ਨੰਬਰ ਰਾਹੀਂ ਜਾਂਚ 'ਚ ਜੁੱਟ ਗਈ, ਜਿਸ ਤੋਂ ਬਾਅਦ ਇਕ ਤੋਂ ਇਕ ਅੱਗੇ ਕੜੀ ਜੁੜਦੀ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਦੱਸਿਆ ਕਿ ਉਸ ਦਿਨ ਉਸ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਕਾਲ ਕਰਕੇ ਰੇਲਵੇ ਮੁਲਾਜ਼ਮ ਨੂੰ ਕਿਹਾ ਕਿ ਉਸ ਨੂੰ ਜੈਪੁਰ ਤੋਂ ਫੋਨ 'ਤੇ ਕਿਸੇ ਨੇ ਰੇਲਵੇ ਸਟੇਸ਼ਨ ਨੂੰ ਉਡਾਏ ਜਾਣ ਦੀ ਜਾਣਕਾਰੀ ਦਿੱਤੀ ਹੈ। ਇਸ ਕਾਰਨ ਪੁਲਸ ਵਲੋਂ ਕਈ ਟਰੇਨਾਂ ਵੀ ਰੱਦ ਕਰਵਾਈਆਂ ਗਈਆਂ। ਪੁਲਸ ਨੇ ਮੁਲਜ਼ਮ ਖਿਲਾਫ ਥਾਣਾ ਕੋਤਵਾਲੀ 'ਚ ਕੇਸ ਦਰਜ ਕੀਤਾ ਹੈ।
ਪਟਿਆਲਾ 'ਚ ਭਿਆਨਕ ਹਾਦਸਾ, 1 ਦੀ ਮੌਤ
NEXT STORY