ਲੁਧਿਆਣਾ (ਰਾਜ) - ਲੁਧਿਆਣਾ ਵਿਚ ਨਿੱਜੀ ਸਕੂਲਾਂ ਲਈ ਮੰਗਲਵਾਰ ਦੀ ਸਵੇਰ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਸੀ, ਜਦੋਂ ਇਕੋ ਸਮੇਂ ਕਈ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈ-ਮੇਲਾਂ ਪ੍ਰਾਪਤ ਹੋਈਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੁਧਿਆਣਾ ਵਰਗੇ ਵੱਡੇ ਸ਼ਹਿਰ ਦੀ ਪੁਲਸ ਕੋਲ ਆਪਣਾ ਖੁਦ ਦਾ ਕੋਈ ਡਾਗ ਸਕੁਐਡ ਹੀ ਨਹੀਂ ਬਚਿਆ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ
ਪਿਛਲੇ 2 ਸਾਲਾਂ ਤੋਂ ਕਮਿਸ਼ਨਰੇਟ ਕੋਲ ਇਕ ਵੀ ਸਿਖਲਾਈ ਪ੍ਰਾਪਤ ਕੁੱਤਾ ਮੌਜੂਦ ਨਹੀਂ ਹੈ। ਸ਼ਹਿਰ ਦੀ ਇਕਲੌਤੀ ਟ੍ਰੈਕਰ ਡਾਗੀ ‘ਪਿਕਸੀ’ ਦੀ ਮੌਤ ਸਾਲ 2023 ਦੀ ਸ਼ੁਰੂਆਤ ’ਚ ਹੋ ਗਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਪੁਲਸ ਵਿਭਾਗ ਨੇ ਨਵੇਂ ਕੁੱਤਿਆਂ ਦੀ ਭਰਤੀ ਦੀ ਜ਼ਹਿਮਤ ਨਹੀਂ ਉਠਾਈ। ਕਦੇ ਲੁਧਿਆਣਾ ਪੁਲਸ ਕੋਲ ਪਿਕਸੀ ਤੋਂ ਇਲਾਵਾ ਵਿਸਫੋਟਕ ਮਾਹਿਰ ‘ਸ਼ੇਰੂ’ ਤੇ ‘ਬਿੰਨੀ’ ਅਤੇ ਨਸ਼ੀਲੇ ਪਦਾਰਥ ਖੋਜਣ ਵਾਲਾ ‘ਸੈਂਡੀ’ ਵਰਗੇ ਜਾਂਬਾਜ਼ ਕੁੱਤੇ ਹੋਇਆ ਕਰਦੇ ਸਨ ਪਰ ਇਕ-ਇਕ ਕਰ ਕੇ ਸਾਰੇ ਜਾਂ ਤਾਂ ਰਿਟਾਇਰ ਹੋ ਗਏ ਜਾਂ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?
ਹੁਣ ਹਾਲਤ ਇਹ ਹੈ ਕਿ ਕਿਸੇ ਵੀ. ਆਈ. ਪੀ. ਦੀ ਸੁਰੱਖਿਆ ਹੋਵੇ ਜਾਂ ਬੰਬ ਦਾ ਖਤਰਾ, ਲੁਧਿਆਣਾ ਪੁਲਸ ਨੂੰ ਫਿਲੌਰ ਜਾਂ ਦਿਹਾਤੀ ਪੁਲਸ ਤੋਂ ਕੁੱਤੇ ਉਧਾਰ ਮੰਗਣੇ ਪੈਂਦੇ ਹਨ। ਜਦੋਂ ਇਸ ਬਾਰੇ ਇਕ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥਾਣਿਆਂ ਦੀ ਪੁਲਸ ਵਿਸਫੋਟਕ ਲੱਭਣ ’ਚ ਸਮਰੱਥ ਹੈ ਅਤੇ ਉਨ੍ਹਾਂ ਸਵੀਕਾਰ ਕੀਤਾ ਕਿ ਬੰਬ ਨਿਰੋਧਕ ਦਸਤੇ ਵੀ ਸਾਹਨੇਵਾਲ ਏਅਰਪੋਰਟ ਤੋਂ ਮੰਗਵਾਉਣੇ ਪਏ ਹਨ।
ਇਹ ਵੀ ਪੜ੍ਹੋ - 1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ, ਕਿਹਾ- ਸਰ! ਮੇਰੇ ਪਿਓ ਨੂੰ ਰੋਕੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਲਬੀਰ ਗੋਲਡੀ ਦੀ ਪਤਨੀ ਨੂੰ ਟ੍ਰੋਲ ਕਰਨ ਵਾਲੇ ਨੂੰ ਸਨਮਾਨਿਤ ਕਰਨ 'ਤੇ ਖਹਿਰਾ ਨੇ CM ਮਾਨ ਨੂੰ ਘੇਰਿਆ
NEXT STORY