ਜਲੰਧਰ- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ) ਜਲੰਧਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ) ਜੰਮੂ ਨੇ ਸਿੱਖਿਆ, ਖੋਜ, ਨਵੀਨਤਾ, ਉਦਯਮਤਾ ਅਤੇ ਸੰਸਥਾਗਤ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਇਕ ਸਮਝੌਤਾ (ਐੱਮ. ਓ. ਯੂ) ਕੀਤਾ ਹੈ। ਇਹ ਸਾਂਝੇਦਾਰੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।
ਇਸ ਸਮਝੌਤੇ 'ਤੇ ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਅਤੇ ਆਈ. ਆਈ. ਐੱਮ. ਜੰਮੂ ਦੇ ਡਾਇਰੈਕਟਰ ਪ੍ਰੋ. ਬੀ ਐਸ ਸਹਾਏ ਨੇ ਦਸਤਖ਼ਤ ਕੀਤੇ। ਇਸ ਮੌਕੇ 'ਤੇ ਐੱਨ. ਆਈ. ਟੀ. ਜਲੰਧਰ ਦੇ ਡੀਨ (ਅਕਾਦਮਿਕ) ਪ੍ਰੋ. ਰਮਨ ਬੇਦੀ, ਆਈ. ਆਈ. ਐੱਮ. ਜੰਮੂ ਦੇ ਡੀਨ (ਫੈਕਲਟੀ ਐਂਡ ਰਿਸਰਚ) ਪ੍ਰੋ. ਜਬੀਰ ਅਲੀ, ਡੀਨ (ਅਕਾਦਮਿਕ) ਪ੍ਰੋ. ਨਿਤਿਨ ਉਪਾਧਿਆਇ, ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ ਬ੍ਰਿਗੇਡੀਅਰ (ਸੇਵਾਮੁਕਤ) ਭੂਪਿੰਦਰ ਸਿੰਘ ਕੰਗ, ਚੀਫ਼ ਪ੍ਰੋਗਰਾਮ ਅਫ਼ਸਰ ਅਰੂਪ ਭੱਟਾਚਾਰਿਆ ਅਤੇ ਦੋਵੇਂ ਸੰਸਥਾਵਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ

ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਅਕਾਦਮਿਕ ਗਤੀਵਿਧੀਆਂ, ਖੋਜ, ਕੰਸਲਟੈਂਸੀ, ਵਿਦਿਆਰਥੀਆਂ ਅਤੇ ਫੈਕਲਟੀ ਦੇ ਆਦਾਨ-ਪ੍ਰਦਾਨ, ਸਾਂਝੇ ਅਧਿਆਪਨ, ਖੋਜ ਕੇਂਦਰਾਂ ਦੀ ਸਥਾਪਨਾ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਅਕਾਦਮਿਕ ਕ੍ਰੈਡਿਟ ਟ੍ਰਾਂਸਫ਼ਰ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੀਆਂ। ਇਸ ਤੋਂ ਇਲਾਵਾ, ਉਦਯੋਗਾਂ, ਸਰਕਾਰੀ ਵਿਭਾਗਾਂ ਅਤੇ ਸਰਕਾਰੀ ਉਪਕਰਮਾਂ ਲਈ ਐਗਜ਼ੀਕਿਊਟਿਵ ਐਜੂਕੇਸ਼ਨ ਅਤੇ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ (MDPs) ਵੀ ਸਾਂਝੇ ਤੌਰ 'ਤੇ ਕਰਵਾਏ ਜਾਣਗੇ। ਭਵਿੱਖ ਵਿੱਚ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਦੋਵੇਂ ਸੰਸਥਾਵਾਂ ਸਾਂਝੇ ਡਿਗਰੀ ਪ੍ਰੋਗਰਾਮ ਸ਼ੁਰੂ ਕਰਨ ਦੀ ਸੰਭਾਵਨਾ ਵੀ ਵੇਖਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ ਹਨ੍ਹੇਰੀ-ਤੂਫ਼ਾਨ ਦਾ Alert
ਇਸ ਮੌਕੇ 'ਤੇ ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਵਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਇਹ ਸਮਝੌਤਾ ਦੋਵੇਂ ਰਾਸ਼ਟਰੀ ਮਹੱਤਤਾ ਵਾਲੀਆਂ ਸੰਸਥਾਵਾਂ ਵਿਚਕਾਰ ਇਕ ਨਵੀਂ ਅਤੇ ਮਜ਼ਬੂਤ ਸਾਂਝੇਦਾਰੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵੱਖ-ਵੱਖ ਵਿਸ਼ਿਆਂ 'ਚ ਖੋਜ, ਤਕਨਾਲੋਜੀ ਆਧਾਰਿਤ ਨਵੀਨਤਾ, ਉਦਯੋਗਾਂ ਨਾਲ ਸਹਿਯੋਗ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ। ਨਾਲ ਹੀ, ਦੋਵੇਂ ਸੰਸਥਾਵਾਂ ਮਿਲ ਕੇ ਸਮਾਜ ਅਤੇ ਉਦਯੋਗ ਦੀਆਂ ਨਵੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਕਰਨਗੀਆਂ। ਆਈ. ਆਈ. ਐੱਮ. ਜੰਮੂ ਦੇ ਡਾਇਰੈਕਟਰ ਪ੍ਰੋ. ਬੀ. ਐੱਸ. ਸਹਾਏ ਨੇ ਕਿਹਾ ਕਿ ਇਹ ਸਾਂਝੇਦਾਰੀ ਬਹੁ-ਵਿਸ਼ਿਆਂ ਵਾਲੀ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੈਨੇਜਮੈਂਟ ਸਿੱਖਿਆ ਅਤੇ ਤਕਨਾਲੋਜੀ ਨੂੰ ਇਕੱਠੇ ਲਿਆ ਕੇ ਖੋਜ, ਨਵੀਨਤਾ ਅਤੇ ਸਮਰੱਥਾ ਵਿਕਾਸ ਨੂੰ ਨਵਾਂ ਬਲ ਮਿਲੇਗਾ, ਜਿਸ ਦਾ ਲਾਭ ਵਿਦਿਆਰਥੀਆਂ, ਫੈਕਲਟੀ, ਉਦਯੋਗ ਅਤੇ ਸਮਾਜ ਨੂੰ ਮਿਲੇਗਾ।
ਇਹ ਵੀ ਪੜ੍ਹੋ: ਖੋਲ੍ਹੇ ਗਏ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਸ਼ਾਹਪੁਰ ਕੰਢੀ ਬੈਰਾਜ ਝੀਲ ਦਾ ਪਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ ਹਨ੍ਹੇਰੀ-ਤੂਫ਼ਾਨ ਦਾ Alert
NEXT STORY