ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਂਗਰਸੀ ਆਗੂ ਤੇ ਕੌਂਸਲਰ ਪੁੱਤਰ ਦੇ ਕਹਿਣ 'ਤੇ ਇਕ ਪਾਸੇ ਦੀ ਕਾਰਵਾਈ ਕੀਤੀ ਗਈ ਹੈ, ਜਦਕਿ ਵਾਰ-ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਮੌਜੂਦਾ ਕੌਂਸਲਰ ਦੇ ਰਿਸ਼ਤੇਦਾਰ ਦੀ ਨਾਜਾਇਜ਼ ਤਰੀਕੇ ਨਾਲ ਬਣੀ 2 ਮੰਜ਼ਿਲਾ ਨਾਜਾਇਜ਼ ਇਮਾਰਤ ਖਿਲਾਫ ਕਾਰਵਾਈ ਨਹੀਂ ਕੀਤੀ ਗਈ, ਜਿਥੇ ਕਿਤੇ ਨਾਲ ਕਿਤੇ ਵਿਭਾਗ ਦੀ ਲਾਪ੍ਰਵਾਹੀ ਤੇ ਮਿਲੀਭੁਗਤ ਦੀ ਝਲਕ ਨਜ਼ਰ ਆ ਰਹੀ ਹੈ।
ਇਹ ਸ਼ਬਦ ਤਹਿਸੀਲਪੁਰਾ ਨਿਵਾਸੀ ਰਾਜਦੀਪ ਸਿੰਘ ਤੇ ਅਮਨਦੀਪ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਉਹ ਸਾਲ 1948 ਤੋਂ ਆਪਣੇ ਮਕਾਨ ਵਿਚ ਰਹਿ ਰਹੇ ਹਨ, ਘਰ ਨੂੰ ਅੱਗੇ-ਪਿੱਛੇ 2 ਗਲੀਆਂ ਹਨ, ਜਿਸ ਦੇ ਇਕ ਪਾਸੇ ਕਾਂਗਰਸੀ ਆਗੂ ਦੇ ਚਹੇਤੇ ਸੰਜੀਵ ਚਾਵਲਾ ਨੇ ਸਾਡੇ ਘਰ ਦੇ ਦਰਵਾਜ਼ੇ ਅੱਗੇ ਉਸਾਰੀ ਕਰਦਿਆਂ 2 ਮੰਜ਼ਿਲਾ ਇਮਾਰਤ ਤਿਆਰ ਕਰ ਲਈ ਹੈ, ਬਾਕੀ ਰਹਿੰਦੀ ਜਗ੍ਹਾ 'ਤੇ ਮੇਰੇ ਵੱਲੋਂ ਕੀਤੀ ਉਸਾਰੀ 'ਤੇ ਐੱਮ. ਟੀ. ਪੀ. ਵਿਭਾਗ ਦੀ ਟੀਮ ਨੇ ਡਿਚ ਮਸ਼ੀਨ ਚਲਾ ਦਿੱਤੀ। ਰਾਜਦੀਪ ਨੇ ਕਿਹਾ ਕਿ ਮੇਰੇ ਵੱਲੋਂ ਨਿਗਮ ਕਮਿਸ਼ਨਰ ਦਫਤਰ ਡਾਇਰੀ ਨੰ. 4178 ਮਿਤੀ 23 ਸਤੰਬਰ 2014, ਸੰਗਤ ਦਰਸ਼ਨ ਡਾਇਰੀ ਨੰ. 343 ਮਿਤੀ 23 ਸਤੰਬਰ 2014, ਕਮਿਸ਼ਨਰ ਦਫਤਰ ਡਾਇਰੀ ਨੰ. 1207-ਸੀ ਮਿਤੀ 5 ਮਾਰਚ 2018 ਤਹਿਤ ਨਾਜਾਇਜ਼ ਉਸਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਪਰ ਕਾਰਵਾਈ ਕਰਨ ਦੀ ਬਜਾਏ ਰਾਜਨੀਤਕ ਦਬਾਅ ਹੇਠ ਆ ਕੇ ਸਾਡੀ ਇਮਾਰਤ ਦੇ ਹਿੱਸੇ ਨੂੰ ਹਟਾ ਦਿੱਤਾ ਗਿਆ। ਮੇਅਰ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਵੀ ਲਿਖਤੀ ਤੌਰ 'ਤੇ ਸ਼ਿਕਾਇਤਾਂ ਕੀਤੀਆਂ ਗਈਆਂ ਹਨ।
ਰਾਜਦੀਪ ਨੇ ਕਿਹਾ ਕਿ ਤੰਗ-ਪ੍ਰੇਸ਼ਾਨ ਕਰ ਕੇ ਗਲਤ ਉਸਾਰੀ ਕਰਨ ਵਾਲੇ ਦੇ ਰਿਸ਼ਤੇਦਾਰ ਜਦੋਂ ਕਾਂਗਰਸੀ ਆਗੂ ਦੀ ਮਾਤਾ ਸਾਬਕਾ ਕੌਂਸਲਰ ਜਿੱਤ ਗਈ ਤਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰਿਸ਼ਤੇਦਾਰ ਦੀ ਇਮਾਰਤ ਦਾ ਬਚਾਅ ਕਰਵਾਉਂਦਿਆਂ ਸਾਡੀ ਉਸਾਰੀ 'ਤੇ ਕਾਰਵਾਈ ਕਰਵਾ ਦਿੱਤੀ ਗਈ। ਮੇਰੇ ਤੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੇਅਰ, ਕਮਿਸ਼ਨਰ ਤੇ ਸਥਾਨਕ ਸਰਕਾਰਾਂ ਮੰਤਰੀ ਤੋਂ ਮੰਗ ਕੀਤੀ ਕਿ ਗਲਤ ਉਸਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਉਸਾਰੀ ਨਾਜਾਇਜ਼ ਹੋਵੇਗੀ ਤਾਂ ਕਰਾਂਗੇ ਕਾਰਵਾਈ : ਐੱਮ. ਟੀ. ਪੀ.
ਨਗਰ ਨਿਗਮ ਦੇ ਮਿਊਂਸੀਪਲ ਟਾਊਨ ਪਲਾਨਰ ਆਈ. ਪੀ. ਐੱਸ. ਰੰਧਾਵਾ ਨੇ ਕਿਹਾ ਕਿ ਤਹਿਸੀਲਪੁਰਾ ਵਿਖੇ ਨਾਜਾਇਜ਼ ਉਸਾਰੀ ਹਟਾਉਣ ਸਬੰਧੀ ਇਲਾਕੇ ਦੇ ਏ. ਟੀ. ਪੀ. ਨੇ ਦੱਸਿਆ ਕਿ ਜੇਕਰ ਅਪੀਲਕਰਤਾ ਮੁਤਾਬਕ ਹੋਰ ਦੂਸਰੀ ਉਸਾਰੀ ਦਾ ਗਲਤ ਤਰੀਕੇ ਨਾਲ ਨਿਰਮਾਣ ਕਰਵਾਇਆ ਹੋਵੇਗਾ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਐਤਵਾਰ ਨੂੰ ਮੈਡੀਕਲ ਸੁਪਰਡੈਂਟ ਨੇ ਮਾਰਿਆ ਸਿਵਲ ਹਸਪਤਾਲ ਜਲੰਧਰ 'ਚ ਛਾਪਾ
NEXT STORY