ਮਾਛੀਵਾੜਾ ਸਾਹਿਬ, (ਟੱਕਰ)-ਮਾਛੀਵਾੜਾ ਪੁਲਸ ਵਲੋਂ ਨਾਜਾਇਜ਼ ਪਿਸਤੌਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮੁਲਜ਼ਮ ਦੀ ਪਛਾਣ ਰਾਹੁਲ ਸ਼ਰਮਾ ਵਾਸੀ ਜ਼ੀਰਾ, ਮੁਹੱਲਾ ਕੰਬੋਆ ਵਜੋਂ ਹੋਈ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਪਵਾਤ ਪੁਲ ਵੱਲ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਵਿਅਕਤੀ ਪੈਦਲ ਜਾਂਦਾ ਦਿਖਾਈ ਦਿੱਤਾ। ਇਸ ਵਿਅਕਤੀ ਨੇ ਇੱਕ ਪਿੱਠੂ ਬੈਗ ਆਪਣੇ ਹੱਥ ਵਿਚ ਫੜਿਆ ਸੀ ਅਤੇ ਪੁਲਸ ਪਾਰਟੀ ਤੋਂ ਘਬਰਾ ਕੇ ਇਹ ਸੜਕ ਦੇ ਦੂਜੇ ਪਾਸੇ ਚਲਾ ਗਿਆ।
ਪੁਲਸ ਪਾਰਟੀ ਵਲੋਂ ਸ਼ੱਕ ਦੇ ਆਧਾਰ ’ਤੇ ਇਸਨੂੰ ਜਾਂਚ ਲਈ ਰੋਕਿਆ, ਜਿਸ ਨੇ ਆਪਣਾ ਨਾਮ ਰਾਹੁਲ ਸ਼ਰਮਾ ਦੱਸਿਆ। ਤਲਾਸ਼ੀ ਦੌਰਾਨ ਉਸਦੇ ਪਿੱਠੂ ਬੈਗ ’ਚੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਜਿਸ ਦਾ ਮੈਗਜ਼ੀਨ ਖੋਲ੍ਹਣ ’ਤੇ ਉਸ ਵਿਚ ਕੋਈ ਕਾਰਤੂਸ ਨਾ ਮਿਲਿਆ। ਪੁਲਸ ਵੱਲੋਂ ਰਾਹੁਲ ਸ਼ਰਮਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਨੂੰ ਜੇਲ੍ਹ ’ਚੋਂ ਫੋਨ ਆਇਆ ਸੀ ਕਿ ਇਹ ਪਿਸਤੌਲ ਮੋਹਾਲੀ ਵਿਖੇ ਕਿਸੇ ਵਿਅਕਤੀ ਨੂੰ ਦੇਣਾ ਹੈ, ਜਿਸ ਸਬੰਧੀ ਉਸ ਨੂੰ ਉੱਥੇ ਪਹੁੰਚਣ ’ਤੇ ਫੋਨ ਰਾਹੀਂ ਸੂਚਿਤ ਕੀਤਾ ਜਾਵੇਗਾ। ਥਾਣਾ ਮੁਖੀ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ’ਤੇ ਲਿਆਂਦਾ ਗਿਆ ਹੈ ਤੇ ਇਸ ਮਾਮਲੇ ਦੇ ਤਾਰ ਜੇਲ੍ਹ ਨਾਲ ਜੁੜੇ ਹਨ, ਇਸ ਲਈ ਜਿਸ ਵਿਅਕਤੀ ਨੇ ਜੇਲ੍ਹ ’ਚੋਂ ਫੋਨ ਕੀਤਾ ਉਸ ਤੋਂ ਵੀ ਪੁੱਛਗਿੱਛ ਕਰਕੇ ਮਾਮਲੇ ਦੀ ਖੁਲਾਸੇ ਹੋਣਗੇ ਕਿ ਇਹ ਨਾਜਾਇਜ਼ ਅਸਲਾ ਉਸਨੇ ਕਿਸ ਵਾਰਦਾਤ ਲਈ ਵਰਤਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਰਹਿ ਜਾਓਗੇ ਹੈਰਾਨ
NEXT STORY