ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਕੇ ਕਲਾ ਅਤੇ ਵਜੀਦਕੇ ਖੁਰਦ ਦੇ ਵਿਚਕਾਰ ਦੀ ਬਠਿੰਡਾ ਬ੍ਰਾਂਚ ਨਹਿਰ ਦੇ ਕਲਿਆਣ ਪੁਲ ਤੋਂ ਨਿਕਲਦੇ ਕੁਰੜ ਰਜਵਾਹੇ ਵਿੱਚ 40 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਰਜਵਾਹੇ ਦਾ ਪਾਣੀ ਝੋਨੇ ਦੀਆਂ ਖੜੀਆਂ ਫਸਲਾਂ ਵਿਚ ਵੜ ਗਿਆ। ਇਸ ਕਾਰਨ ਪਿੰਡ ਵਜੀਦਕੇ ਖੁਰਦ ਦੇ ਕਿਸਾਨਾਂ ਦੀ ਲਗਭਗ 100 ਏਕੜ ਫਸਲ ਪਾਣੀ ਦੀ ਲਪੇਟ ਵਿਚ ਆ ਗਈ ਹੈ। ਕਿਸਾਨ ਜਗਸੀਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਇਕੱਠ ਹੋ ਕੇ ਸਰਕਾਰ ਅਤੇ ਸਬੰਧਤ ਵਿਭਾਗਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੁਆਵਜ਼ਾ ਦੇਣ ਅਤੇ ਰਜਵਾਹੇ ਨੂੰ ਨਵੇਂ ਸਿਰੇ ਤੋਂ ਪੱਕਾ ਬਣਾਉਣ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਵਾਹਨ ਚਾਲਕ ਸਾਵਧਾਨ! ਇਨ੍ਹਾਂ ਥਾਵਾਂ 'ਤੇ ਲੱਗ ਗਏ ਵਿਸ਼ੇਸ਼ ਨਾਕੇ, ਮੌਕੇ 'ਤੇ ਜ਼ਬਤ ਕੀਤੇ ਜਾ ਰਹੇ ਵਾਹਨ
ਇਸ ਮੌਕੇ ਜਾਣਕਾਰੀ ਦਿੰਦਆਂ ਉਨ੍ਹਾਂ ਦੱਸਿਆ ਕਿ ਕਿਸਾਨ ਜਗਸੀਰ ਸਿੰਘ ਦੀ 10 ਏਕੜ ਝੋਨੇ ਦੀ ਫਸਲ ਸੁਖਦੇਵ ਸਿੰਘ ਠੱਕਰਵਾਲੀਏ ਦੀ 9 ਏਕੜ,ਪ੍ਰਗਟ ਸਿੰਘ ਦੀ 4 ਏਕੜ,ਅਵਤਾਰ ਸਿੰਘ ਦੀ 3 ਏਕੜ,ਅਜਾਇਬ ਸਿੰਘ ਦੀ 8 ਏਕੜ,ਸਰਬਜੀਤ ਸਿੰਘ ਦੀ 5 ਏਕੜ,ਕਰਨੈਲ ਸਿੰਘ ਦੀ 2 ਏਕੜ,ਰਣਜੀਤ ਸਿੰਘ ਦੀ 3 ਏਕੜ,ਹਰਦੀਪ ਸਿੰਘ ਦੀ 4 ਏਕੜ,ਊਧਮ ਸਿੰਘ ਦੀ 3 ਏਕੜ,ਗੁਰਮੁਖ ਸਿੰਘ ਦੀ 4 ਏਕੜ,ਨਰਿੰਦਰ ਸਿੰਘ ਦੀ 6 ਏਕੜ,ਗੁਰਜੰਟ ਸਿੰਘ ਦੀ 7 ਏਕੜ,ਮੰਦਰ ਸਿੰਘ ਦੀ 1 ਏਕੜ ਅਤੇ ਕੁਝ ਹੋਰ ਕਿਸਾਨਾਂ ਦੇ ਝੋਨੇ ਦੀ ਫਸਲ ਵਿਚ ਰਜਵਾਹੇ ਅਤੇ ਬਰਸਾਤ ਦਾ ਪਾਣੀ ਪਿੱਛੋਂ ਰਜਵਾਹੇ ਵਿਚ ਤੇਜ਼ ਵਹਾਅ ਨਾਲ ਆਉਣ ਕਾਰਨ ਰਜਵਾਹੇ ਵਿਚ ਪਾੜ ਪੈਣ ਪਾਣੀ ਕਿਸਾਨਾਂ ਦੀਆਂ ਫਸਲਾਂ ਵਿਚ ਵੜ ਜਾਣ ਕਾਰਨ ਫ਼ਸਲਾਂ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਬ੍ਰਾਂਚ ਤੋਂ ਨਿਕਲਦਾ ਇਹ ਰਜਵਾਹਾ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਵਿਚ ਹੈ। ਹਰ ਸਾਲ ਇਸ ਵਿਚ ਪਾੜ ਪੈ ਜਾਂਦੇ ਹਨ, ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਸਰਕਾਰ ਅਤੇ ਵਿਭਾਗਾਂ ਨੂੰ ਕਈ ਵਾਰੀ ਸੂਚਿਤ ਕਰਨ ਦੇ ਬਾਵਜੂਦ ਵੀ ਰਜਵਾਹੇ ਦੀ ਮਰੰਮਤ ਨਹੀਂ ਹੋਈ।
ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ List
ਇਸ ਮੌਕੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮਾਲ ਵਿਭਾਗ ਵਜੀਦਕੇ ਦੇ ਕਾਨਗੋ ਨਵਦੀਪ ਸਿੰਘ ਅਤੇ ਪਟਵਾਰੀ ਧਰਮਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕਰਕੇ ਮਹਿਲ ਕਲਾਂ ਦੇ ਐੱਸ.ਡੀ.ਐੱਮ. ਅਤੇ ਨਾਇਬ ਤਹਿਸੀਲਦਾਰ ਨੂੰ ਭੇਜੀ ਗਈ ਹੈ। ਇਸ ਮੌਕੇ ਨਹਿਰੀ ਵਿਭਾਗ ਦੇ ਐੱਸ.ਡੀ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਰੜ ਮਾਈਨਰ ਵਿਚ ਪਾੜ ਵਾਲੀ ਥਾਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਕੱਲ੍ਹ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਜਵਾਹੇ ਦੀ ਮੁੜ ਤਾਮੀਰ ਲਈ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਅਗਲੇ ਸੀਜ਼ਨ ਤੱਕ ਕੰਕਰੀਟ ਰਜਵਾਹਾ ਤਿਆਰ ਕਰਨ ਦਾ ਕੰਮ ਸ਼ੁਰੂ ਹੋਵੇਗਾ। ਇਸ ਮੌਕੇ ਮਜ਼ਦੂਰ ਆਗੂ ਗੁਰਮੇਲ ਸਿੰਘ, ਭੋਲਾ ਸਿੰਘ, ਅਮਲਾ ਸਿੰਘ ਵਾਲਾ, ਮਹਿੰਦਰ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ (ਵਜੀਦਕੇ),ਕਰਮਜੀਤ ਕੌਰ, ਅੰਗਰੇਜ਼ ਕੌਰ, ਬਲਵੀਰ ਕੌਰ, ਮਨਜੀਤ ਕੌਰ ਵੀ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇ ਅਤੇ ਨਵਾਂ ਰਜਵਾਹਾ ਬਣਵਾ ਕੇ ਅਜਿਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਸ਼ਰਮਨਾਕ ਮਾਮਲਾ! 13 ਸਾਲਾ ਮਾਸੂਮ ਦੀ ਪੱਤ ਰੋਲ਼ਣ ਦੀ ਕੋਸ਼ਿਸ਼
NEXT STORY