ਫਤਿਹਗੜ੍ਹ ਸਾਹਿਬ (ਜਗਦੇਵ) : ਦਿੱਲੀ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਵੱਲੋਂ ਮਹਾਂਪੰਚਾਇਤਾਂ ਕਰਕੇ ਖੇਤੀ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 24 ਮਾਰਚ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸਰਹਿੰਦ ਦੀ ਦਾਣਾ ਮੰਡੀ ਵਿਖੇ ਹੋਣ ਵਾਲੀ ਮਹਾਂਪੰਚਾਇਤ ਦੀ ਰੂਪ-ਰੇਖਾ ਸਬੰਧੀ ਸਰਪੰਚ ਯੂਨੀਅਨ ਪੰਜਾਬ, ਸੰਯੁਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਮਾਝਾ-ਮਾਲਵਾ-ਦੁਆਬਾ, ਆੜ੍ਹਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਆਗੂਆਂ ਨੇ ਦੱਸਿਆ ਕਿ ਇਹ ਮਹਾਂ ਕਿਸਾਨ ਮਜ਼ਦੂਰ ਏਕਤਾ ਰੈਲੀ 24 ਮਾਰਚ ਨੂੰ 9 ਵਜੇ ਤੋਂ ਲੈ ਕੇ ਵਜੇ ਤੱਕ ਨਵੀਂ ਅਨਾਜ ਮੰਡੀ ਜੀਟੀ ਰੋਡ ਸਰਹਿੰਦ ਵਿਖੇ ਕੀਤੀ ਜਾ ਵੱਧ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਇਸ ਕਿਸਾਨ ਮਜ਼ਦੂਰ ਏਕਤਾ ਰੈਲੀ ਵਿਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ ਗੁਰਨਾਮ ਸਿੰਘ ਚੜੂਨੀ, ਰੁਲਦਾ ਸਿੰਘ, ਜਗਜੀਤ ਸਿੰਘ ਡੱਲੇਵਾਲ, ਬੂਟਾ ਸਿੰਘ ਬੁਰਜਗਿੱਲ, ਦਰਸ਼ਨ ਪਾਲ ਅਤੇ ਹੋਰ ਕਿਸਾਨ ਨੇਤਾ ਤੋਂ ਇਲਾਵਾ ਪੰਜਾਬੀ ਗਾਇਕ ਬੱਬੂ ਮਾਨ, ਕੰਵਰ ਗਰੇਵਾਲ, ਯੋਗਰਾਜ, ਰੇਸ਼ਮ ਅਨਮੋਲ, ਚਮਕੌਰ ਖੱਟੜਾ, ਭਾਨੂੰ ਪ੍ਰਤਾਪ ਐਡਵੋਕੇਟ, ਡਾ. ਰਿਤੂ ਦਿੱਲੀ ਸਮੇਤ ਹੋਰ ਗਾਇਕ ਵੀ ਆਪਣੀ ਹਾਜ਼ਰੀ ਲਗਾਉਣਗੇ।
ਹਨ੍ਹੇਰੀ ਤੇ ਮੀਂਹ ਕਾਰਣ ਖੇਤਾਂ ’ਚ ਖੜ੍ਹੀ ਕਣਕ ਹੇਠਾਂ ਵਿਛੀ, ਖ਼ਰਾਬ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੂਤੇ
NEXT STORY