ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਬਾਰੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਲੋਕਾਂ ਦੇ ਰੋਹ ਅੱਗੇ ਝੁਕਣਾ ਪਿਆ। ਉਨ੍ਹਾਂ ਦੀਆਂ ਲਾਲਜੀਤ ਭੁੱਲਰ ਨੂੰ ਬਚਾਉਣ ਦੀਆਂ ਲੱਖ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ। ਮਜੀਠੀਆ ਨੇ ਕਿਹਾ ਕਿ ਅਸੀਂ ਵਾਰ-ਵਾਰ ਕਿਹਾ ਸੀ ਕਿ ਸਾਨੂੰ ਭਾਵੇਂ ਜੋ ਮਰਜ਼ੀ ਕਰਨਾ ਪਵੇ, ਭਗਵੰਤ ਮਾਨ ਆਪਣੇ ਇਸ ਮੰਤਰੀ ਨੂੰ ਬਚਾ ਨਹੀਂ ਸਕੇਗਾ ਪਰ ਜੇਕਰ ਗਗਨਦੀਪ ਸਿੰਘ ਰੰਧਾਵਾ ਦੀ ਚਿੱਠੀ 'ਤੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਕ ਪੜ੍ਹੇ-ਲਿਖੇ ਅਫ਼ਸਰ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਸੀ।
ਇਹ ਵੀ ਪੜ੍ਹੋ : SDM ਅਤੇ DC ਵਿਵਾਦ ਪੁੱਜਿਆ ਹਾਈਕੋਰਟ, ਦੋਹਾਂ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
ਮਜੀਠੀਆ ਨੇ ਕਿਹਾ ਕਿ ਪਰਿਵਾਰ ਦੀ ਇੱਛਾ ਅਨੁਸਾਰ ਡਾ. ਰੰਧਾਵਾ ਦਾ ਪੋਸਟਮਾਰਟਮ ਪੀ. ਜੀ. ਆਈ. ਜਾਂ ਏਮਜ਼ ਦੇ ਬੋਰਡ ਤੋਂ ਹੀ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਅਸੀਂ ਪਰਿਵਾਰ ਦਾ ਹਰ ਸੰਭਵ ਸਾਥ ਦਿਆਂਗੇ। ਉਨ੍ਹਾਂ ਕਿਹਾ ਕਿ ਇਕ ਕਾਬਿਲ ਅਤੇ ਈਮਾਨਦਾਰ ਅਫ਼ਸਰ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰਤਾੜਿਤ ਕਰਨ, ਡਰਾਉਣ, ਧਮਕਾਉਣ 'ਤੇ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਫਿਰ ਪਰਿਵਾਰ ਐੱਫ. ਆਈ. ਆਰ. ਲਈ ਖੱਜਲ-ਖੁਆਰ ਹੋਇਆ।
ਇਹ ਵੀ ਪੜ੍ਹੋ : ਰੰਧਾਵਾ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਭਾਜਪਾ ਦਾ ਵੱਡਾ ਐਲਾਨ, ਸੁਨੀਲ ਜਾਖੜ ਨੇ CM ਮਾਨ 'ਤੇ ਕੱਸਿਆ ਤੰਜ (ਵੀਡੀਓ)
ਮਜੀਠੀਆ ਨੇ ਕਿਹਾ ਕਿ ਹੁਣ ਵੀ ਸਿਰਫ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਹੋਈ। ਉਸ ਦਾ ਪਿਤਾ ਅਤੇ ਹੋਰ ਲੋਕ ਜੋ ਇਸ ਸਾਜ਼ਿਸ 'ਚ ਸ਼ਾਮਲ ਸਨ, ਉਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਡਾ. ਰੰਧਾਵਾ ਵਲੋਂ ਡੀ. ਸੀ. ਤਰਨਤਾਰਨ ਅਤੇ ਆਪਣੇ ਮਹਿਕਮੇ ਦੇ ਐੱਮ. ਡੀ. ਨੂੰ ਚਿੱਠੀ ਰਾਹੀਂ ਮੰਤਰੀ ਵਲੋਂ ਹੋ ਰਹੀ ਧੱਕੇਸ਼ਾਹੀ ਬਾਰੇ ਦੱਸਿਆ ਗਿਆ ਤਾਂ ਇੰਟੈਲੀਜੈਂਸ ਅਤੇ ਐਡਹਾਕ ਡੀ. ਜੀ. ਪੀ. ਨੇ ਐਕਸ਼ਨ ਕਿਉਂ ਨਹੀਂ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਅਮਿਤ ਸ਼ਾਹ ਇਫੈਕਟ', ਸੁਨੀਲ ਜਾਖੜ ਨੇ ਕੀਤਾ ਵੱਡਾ ਦਾਅਵਾ
NEXT STORY