ਅੰਮ੍ਰਿਤਸਰ (ਰਮਨ): ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 'ਤੇ ਅੱਜ ਦੁਪਹਿਰ ਕਰੀਬ 2 ਵਜੇ ਪਿੰਡ ਬੰਡਾਲਾ ਵਿਖੇ ਬੁੱਤਾਂ ਵਾਲੇ ਮੋੜ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਬਜਰੀ ਨਾਲ ਭਰੇ ਟਰੱਕ ਦੇ ਪਿੱਛੇ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਜਾ ਟਕਰਾਈ, ਜਿਸ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ- ਪਠਾਨਕੋਟ-ਗੁਰਦਾਸਪੁਰ ’ਚ ਗੈਰ-ਕਾਨੂੰਨੀ ਮਾਈਨਿੰਗ ਦੇ 200 ਤੋਂ ਵੱਧ ਠਿਕਾਣੇ, ਹਾਈ ਕੋਰਟ ਦੇ ਸਖ਼ਤ ਆਦੇਸ਼
ਅੱਗ ਇੰਨੀ ਭਿਆਨਕ ਸੀ ਕਿ ਸਕਾਰਪੀਓ 'ਚ ਸਵਾਰ ਵਿਅਕਤੀ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਾ ਮਿਲਿਆ ਅਤੇ ਉਹ ਅੰਦਰ ਹੀ ਜਿੰਦਾ ਸੜ ਗਿਆ। ਸਕਾਰਪੀਓ 'ਚ ਸਿਰਫ਼ ਇਕੋ ਵਿਅਕਤੀ ਸਵਾਰ ਸੀ ਜਿਸਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਗੱਡੀ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬੇਅਦਬੀ ਕਾਨੂੰਨ 'ਤੇ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਗਠਿਤ, ਜਥੇਦਾਰ ਗੜਗੱਜ ਨੂੰ ਚਿੱਠੀ ਰਾਹੀਂ ਦਿੱਤੀ ਜਾਣਕਾਰੀ
ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਅੰਮ੍ਰਿਤਸਰ ਨੂੰ ਤੁਰੰਤ ਸੂਚਨਾ ਦਿੱਤੀ ਗਈ ਪਰ ਕਰੀਬ ਇੱਕ ਘੰਟੇ ਬਾਅਦ ਵੀ ਗੱਡੀ ਮੌਕੇ 'ਤੇ ਨਾ ਪਹੁੰਚੀ। ਜਿਸ ਤੋਂ ਬਾਅਦ ਤਰਨਤਾਰਨ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਸੱਦਣੀ ਪਈ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਖੁਦ ਹੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-UPI ’ਤੇ 0.4 ਫੀਸਦੀ ਫੀਸ ਦੇ ਵਿਰੋਧ ’ਚ 22 ਸੂਬਿਆਂ ਦੇ ਵਪਾਰੀ ਇੱਕਜੁਟ, MP ਨੂੰ ਦਿੱਤੇ ਜਾਣਗੇ ਮੰਗ-ਪੱਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਚੋਰਾਂ ਨੇ ਹਫ਼ਤੇ ਅੰਦਰ 2 ਵਾਰ ਸਕੂਲ 'ਚ ਕੀਤੀ ਚੋਰੀ, ਅਣਪਛਾਤੇ ਨਾਮਜ਼ਦ
NEXT STORY