ਲੁਧਿਆਣਾ (ਸੁਧੀਰ, ਸਹਿਗਲ) : ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਜ਼ਿਲਾ ਸਿਹਤ ਅਧਿਕਾਰੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਾਸਟ ਫੂਡ ਆਉਟਲੈੱਟਸ ਤੇ ਰੈਸਟੋਰੈਂਟਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਜਾਣਕਾਰੀ ਦਿੰਦਿਆਂ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਮ ਵੱਲੋਂ ਮਾਡਲ ਟਾਊਨ, ਸ਼ਾਸਤਰੀ ਨਗਰ, ਇਸ਼ਮੀਤ ਚੌਂਕ ਅਤੇ ਟਿਊਸ਼ਨ ਮਾਰਕੀਟ ਇਲਾਕਿਆਂ ਵਿੱਚ ਕਈ ਫੂਡ ਆਉਟਲੈੱਟਸ ਦੀ ਜਾਂਚ ਕੀਤੀ ਗਈ। ਇਹ ਮੁਹਿੰਮ ਰੁਟੀਨ ਸਰਵੇਲੈਂਸ ਦਾ ਹਿੱਸਾ ਹੈ ਜਿਸ ਦਾ ਮਕਸਦ ਖਾਧ ਪਦਾਰਥਾਂ ਦੀ ਗੁਣਵੱਤਾ ਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣਾ ਹੈ। ਜਾਂਚ ਦੌਰਾਨ ਟੀਮ ਵੱਲੋਂ ਪਿਜ਼ਾ ਸੌਸ, ਕ੍ਰੀਮ, ਵਰਤਿਆ ਹੋਇਆ ਕੂਕਿੰਗ ਆਇਲ, ਵੇਜ ਬੁਲੇਟਸ ਅਤੇ ਗ੍ਰੇਵੀ ਦੇ ਸੈਂਪਲ ਇਕੱਠੇ ਕੀਤੇ ਗਏ। ਇਹ ਪਦਾਰਥ ਫਾਸਟ ਫੂਡ ਤਿਆਰ ਕਰਨ ਵਿੱਚ ਵੱਧ ਵਰਤੇ ਜਾਂਦੇ ਹਨ, ਇਸ ਲਈ ਇਨ੍ਹਾਂ ਦੀ ਜਾਂਚ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ : ਰਿਕਵਰੀ ਏਜੰਟਾਂ ਤੋਂ ਬਚਦਿਆਂ ਕਾਰ ਸਰਹਿੰਦ ਨਹਿਰ 'ਚ ਡਿੱਗੀ, ਸ਼ੀਸ਼ਾ ਤੋੜ ਚਾਲਕ ਨੇ ਬਚਾਈ ਜਾਨ
ਡਾ. ਚਾਵਲਾ ਨੇ ਦੱਸਿਆ ਕਿ ਸਾਰੇ ਸੈਂਪਲ ਠੀਕ ਤਰੀਕੇ ਨਾਲ ਸੀਲ ਕਰਕੇ ਪ੍ਰਮਾਣਿਤ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਲੈਬ ਰਿਪੋਰਟਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਬਾਰੇ ਸਚੇਤ ਰਹਿਣ ਤੇ ਕਿਸੇ ਵੀ ਗੜਬੜ ਦੀ ਸੂਚਨਾ ਸੰਬੰਧਿਤ ਵਿਭਾਗ ਨੂੰ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਬਚਾਓ ਰੈਲੀ ਦੀ ਸਫਲਤਾ ਨੂੰ ਲੈ ਕੇ 30 ਮਾਰਚ ਨੂੰ ਸੱਦੀ ਵਰਕਰ ਮੀਟਿੰਗ : ਕਰਮਜੀਤ ਮਾਘੀ
NEXT STORY