ਹੁਸ਼ਿਆਰਪੁਰ (ਰਾਕੇਸ਼)-ਪੰਜਾਬ ਵਿਚ 11 ਕਤਲਾਂ ਨੂੰ ਅੰਜਾਮ ਦੇਣ ਵਾਲੇ ਗ੍ਰਿਫ਼ਤਾਰ ਸੀਰੀਅਲ ਕਿੱਲਰ ਬਾਰੇ ਵੱਡੇ ਖ਼ੁਲਾਸੇ ਹੋਏ ਹੋਏ ਹਨ। ਰੂਪਨਗਰ ਜ਼ਿਲ੍ਹਾ ਪੁਲਸ ਨੇ ਮਾਹਿਲਪੁਰ ਚੱਬੇਵਾਲ ਇਲਾਕੇ ਤੋਂ ਇਕ ਮੁਲਜ਼ਮ ਨੂੰ ਸ਼ਨਾਖ਼ਤ ਲਈ ਲਿਆਂਦਾ ਸੀ, ਜਿਸ ’ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਕਰੀਬ 11 ਲੋਕਾਂ ਦੇ ਕਤਲ ਕਰਨ ਦਾ ਦੋਸ਼ ਹੈ। ਮੁਲਜ਼ਮ ਦਾ ਨਾਂ ਰਾਮਸਵਰੂਪ ਦੱਸਿਆ ਜਾ ਰਿਹਾ ਹੈ। ਰੂਪਨਗਰ ਪੁਲਸ ਦੇ ਇੰਸਪੈਕਟਰ ਜਤਿਨ ਨੇ ਦੱਸਿਆ ਕਿ ਇਨ੍ਹਾਂ 11 ਕਤਲਾਂ ਵਿੱਚੋਂ 2 ਕੇਸ ਹੁਸ਼ਿਆਰਪੁਰ ਦੇ ਹਨ। ਮੁਲਜ਼ਮ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ ਅਤੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰੂਪਨਗਰ, ਫਤਿਹਗੜ੍ਹ ਆਦਿ ਵਿਚ ਕਤਲ ਕੇਸਾਂ ਦੇ ਟਰੇਸ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਹੁਣ ਇਸ ਨੂੰ ਹੁਸ਼ਿਆਰਪੁਰ ਲਿਆਂਦਾ ਗਿਆ ਹੈ ਕਿਉਂਕਿ ਉੱਥੇ ਵੀ ਦੋ ਕੇਸ ਹਨ। ਇਕ ਥਾਣਾ ਮਾਡਲ ਟਾਊਨ ਦਾ ਹੈ ਅਤੇ ਇਕ ਚੱਬੇਵਾਲ ਨੇੜੇ ਦਾ ਹੈ। ਉਸ ਦੱਸਿਆ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਕਿਸ ਤਰੀਕੇ ਨਾਲ ਲੜਕਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ ਅਤੇ ਬਾਅਦ ’ਚ ਉਨ੍ਹਾਂ ਦਾ ਕਤਲ ਕਰਦਾ ਸੀ।
ਲਿਫ਼ਟ ਲੈ ਕੇ ਸਮਲਿੰਗੀ ਪਹਿਲਾਂ ਬਣਾਉਂਦਾ ਸੀ ਸਰੀਰਕ ਸੰਬੰਧ, ਫਿਰ ਕਰਦਾ ਸੀ ਕਤਲ
ਬੀਤੇ ਦਿਨੀਂ ਰੂਪਨਗਰ ਪੁਲਸ ਵੱਲੋਂ 11 ਕਤਲ ਕਰਨ ਵਾਲੇ ਸਮਲਿੰਗੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਸੀਨੀਅਰ ਕਪਤਾਨ ਪੁਲਸ, ਰੂਪਨਗਰ ਗੁਲਨੀਤ ਸਿੰਘ ਖੁਰਾਣਾ, ਆਈ. ਪੀ. ਐੱਸ. ਨੇ ਦੱਸਿਆ ਸੀ ਕਿ ਪੁਲਸ ਨੂੰ 18 ਅਗਸਤ, 2024 ਨੂੰ ਮਨਿੰਦਰ ਸਿੰਘ (37) ਪੁੱਤਰ ਭਜਨ ਸਿੰਘ ਵਾਸੀ ਵਾਰਡ ਨੰਬਰ 3. ਮੁਹੱਲਾ ਵਾਲਮੀਕਿ ਕੀਰਤਪੁਰ ਸਾਹਿਬ, ਜੋ ਕਿ ਟੋਲ ਪਲਾਜ਼ਾ ਮੋੜਾ ਵਿਖੇ ਚਾਹ-ਪਾਣੀ ਪਿਆਉਣ ਦਾ ਕੰਮ ਕਰਦਾ ਸੀ, ਦੀ ਮਨਾਲੀ ਰੋਡ, ਜੀ. ਓ. ਪੈਟਰੋਲ ਪੰਪ ਦੇ ਸਾਹਮਣੇ ਝਾੜੀਆਂ ’ਚੋਂ ਲਾਸ਼ ਮਿਲੀ ਸੀ। ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਪੁਲਸ ਟੀਮ ਵੱਲੋਂ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਮੁੱਢ ਤੋਂ ਹਾਲਾਤ ਨੂੰ ਘੋਖਦਿਆਂ ਤਕਨੀਕੀ ਢੰਗ ਨਾਲ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ। ਇਸ ਤਹਿਤ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਰਾਮ ਸਰੂਪ ਉਰਫ਼ ਸੋਢੀ ਵਾਸੀ ਪਿੰਡ ਚੌੜਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਰਾਮ ਸਰੂਪ ਉਰਫ਼ ਸੋਢੀ ਕਾਰ ਅਤੇ ਮੋਟਰਸਾਈਕਲ ਚਾਲਕਾਂ ਕੋਲੋਂ ਲਿਫ਼ਟ ਲੈ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਅਤੇ ਬਾਅਦ ’ਚ ਉਨ੍ਹਾਂ ਨਾਲ ਲੁੱਟਖੋਹ ਕਰਕੇ ਉਨ੍ਹਾਂ ਦਾ ਕਤਲ ਕਰ ਦਿੰਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਇਸ ਵਾਰਦਾਤ ਤੋਂ ਇਲਾਵਾ ਉਸ ਨੇ 10 ਹੋਰ ਕਤਲ ਦੀਆਂ ਵਾਰਦਾਤਾਂ ਕੀਤੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
5 ਅਪ੍ਰੈਲ 2024 ਨੂੰ ਮੁਕੰਦਰ ਸਿੰਘ ਉਰਫ਼ ਬਿੱਲਾ (34) ਪੁੱਤਰ ਸ਼ਾਮ ਲਾਲ ਵਾਸੀ ਪਿੰਡ ਬੇਗਮਪੁਰਾ (ਘਨੌਲੀ), ਜੋ ਟਰੈਕਟਰ ਰਿਪੇਅਰ ਦਾ ਕੰਮ ਕਰਦਾ ਸੀ, ਦੀ ਲਾਸ਼ ਪੰਜੇਹਰਾ ਰੋਡ ਬੜਾ ਪਿੰਡ ਵਿਖੇ ਮਿਲੀ ਸੀ, ਜਿਸ ਦਾ ਸੱਟਾਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਥਾਣਾ ਕੀਰਤਪੁਰ ਸਾਹਿਬ ਦਰਜ ਹੈ ਅਤੇ ਮਿਤੀ 24 ਜਨਵਰੀ, 2024 ਨੂੰ ਥਾਣਾ ਸਿਟੀ ਰੂਪਨਗਰ ਦੇ ਏਰੀਆ ਨਿਰੰਕਾਰੀ ਭਵਨ ਰੂਪਨਗਰ ਕੋਲ ਇਕ ਕਾਰ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਸ਼ਨਾਖਤ ਹਰਪ੍ਰੀਤ ਸਿੰਘ ਉਰਫ਼ ਸੰਨੀ ਵਾਸੀ ਮੁਹੱਲਾ ਜਗਜੀਤ ਨਗਰ ਰੂਪਨਗਰ ਵਜੋਂ ਹੋਈ ਸੀ। ਇਸ ਤੋਂ ਇਲਾਵਾ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵੀ ਵਾਰਦਾਤਾਂ ਕੀਤੀਆਂ ਹਨ। ਐੱਸ. ਐੱਸ. ਪੀ. ਖੁਰਾਣਾ ਨੇ ਦੱਸਿਆ ਕਿ ਰਾਮ ਸਰੂਪ ਉਰਫ਼ ਸੋਢੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਤੇ ਭਗਵਾਨਪੁਰੀਆ ਗੈਂਗ 'ਚ ਚੱਲੀਆਂ ਗੋਲ਼ੀਆਂ
ਪਰਨੇ ਨੂੰ ਬਣਾਉਂਦਾ ਹਥਿਆਰ
ਨੇਕ ਦਿੱਖ ਵਾਲਾ ਰਾਮ ਸਰੂਪ ਸੋਢੀ ਸੰਤਰੀ ਰੰਗ ਦਾ ਪਰਨਾ ਲੈ ਕੇ ਅਤੇ ਔਰਤ ਵਾਂਗ ਆਪਣਾ ਘੁੰਢ ਕੱਢ ਕੇ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ। ਦੂਜੇ ਵਿਅਕਤੀ ਨੂੰ ਆਪਣੇ ਝਾਂਸੇ ਵਿੱਚ ਲੈਂਦਾ। ਫਿਰ ਉਸ ਨੂੰ ਕਿਸੇ ਸੁੰਨਸਾਨ ਥਾਂ ਲੈ ਜਾਂਦਾ। ਰਾਮ ਸਰੂਪ ਸੋਢੀ ਪਹਿਲਾਂ ਤਾਂ ਉਕਤ ਵਿਅਕਤੀ ਨਾਲ ਸਰੀਰਕ ਸੰਬੰਧ ਬਣਾਉਦਾ ਫਿਰ ਵਿਅਕਤੀ ਪਾਸੋਂ ਪੈਸਿਆਂ ਦੀ ਮੰਗ ਕਰਦਾ। ਮੁਲਜ਼ਮ ਆਪਣੇ ਕੋਲ ਕੋਈ ਹਥਿਆਰ ਨਹੀਂ ਰੱਖਦਾ ਸੀ ਪਰ ਜੇਕਰ ਕੋਈ ਉਸ ਨੂੰ ਪੈਸੇ ਨਹੀਂ ਦਿੰਦਾ ਜਾਂ ਉਸਦੀ ਕੋਈ ਕੁੱਟਮਾਰ ਕਰਦਾ ਤਾਂ ਉਹ ਉਸ ਵਿਅਕਤੀ ਨੂੰ ਮਾਰ ਦਿੰਦਾ ਸੀ। ਦੋਸ਼ੀ ਨੇ ਕੋਈ ਹਥਿਆਰ ਆਪਣੇ ਕੋਲ ਨਹੀਂ ਰੱਖਿਆ ਸੀ ਪਰ ਜੇਕਰ ਕੋਈ ਉਸ 'ਤੇ ਹਮਲਾ ਕਰਦਾ ਹੈ ਜਾਂ ਮਰਨ ਤੋਂ ਪਹਿਲਾਂ ਕੋਈ ਆਪਣੇ ਬਚਾਅ ਦੀ ਕੋਸ਼ਿਸ਼ ਕਰਦਾ ਤਾਂ ਰਾਮ ਸਰੂਪ ਦੇ ਹੱਥ ਵਿਚ ਜੋ ਵੀ ਚੀਜ਼ (ਡੰਡਾ ਜਾਂ ਪੱਥਰ) ਆਉਂਦੀ, ਉਹ ਉਸੇ ਦਾ ਇਸਤੇਮਾਲ ਕਰਦਾ। ਹੁਣ ਤੱਕ ਟਰੇਸ ਕੀਤੇ ਗਏ ਸਾਰੇ ਮਾਮਲਿਆਂ ਵਿੱਚ ਇਕ ਆਮ ਗੱਲ ਇਹ ਸਾਹਮਣੇ ਆਈ ਹੈ ਕਿ ਮੁਲਜ਼ਮ ਨੇੜੇ ਪਏ ਪੱਥਰ ਜਾਂ ਡੰਡੇ ਨਾਲ ਹਮਲਾ ਕਰਨ ਤੋਂ ਬਾਅਦ ਆਪਣੇ ਸੰਤਰੀ ਰੰਗ ਦੇ ਪਰਨੇ ਨਾਲ ਦੂਜੇ ਵਿਅਕਤੀ ਦਾ ਗਲਾ ਘੁੱਟ ਕੇ ਇਹ ਯਕੀਨੀ ਬਣਾਉਂਦਾ ਸੀ ਕਿ ਟੈਰਗੇਟ ਮਰਿਆ ਗਿਆ ਹੈ ਜਾਂ ਨਹੀਂ। ਕਤਲ ਤੋਂ ਬਾਅਦ ਉਹ ਲਾਸ਼ ਦੇ ਪੈਰ ਛੂਹ ਕੇ ਉਸ ਤੋਂ ਮੁਆਫ਼ੀ ਮੰਗਦਾ ਸੀ, 'ਮੈਨੂੰ ਮੁਆਫ਼ ਕਰ ਦਿਓ, ਮੈਂ ਅਜਿਹਾ ਜਾਣ ਬੁੱਝ ਕੇ ਨਹੀਂ ਕੀਤਾ।'
ਇਹ ਵੀ ਪੜ੍ਹੋ- ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧੀ ਦੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਮਾਪੇ ਭਿਆਨਕ ਹਾਦਸੇ ਦਾ ਸ਼ਿਕਾਰ, ਮਚੀ ਹਾਹਾਕਾਰ
NEXT STORY