ਚੰਡੀਗੜ੍ਹ (ਵੈੱਬ ਡੈਸਕ)- ਚੰਡੀਗੜ੍ਹ ਵਿਖੇ ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਦੇਸ਼ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਉਂਦੇ ਸਾਫ਼-ਸੁਥਰੀ ਅਤੇ ਮੁੱਦਿਆਂ 'ਤੇ ਆਧਾਰਿਤ ਰਾਜਨੀਤੀ ਕਰਨ ਦਾ ਸੁਨੇਹਾ ਦਿੱਤਾ ਹੈ। ਆਪਣੀ ਜ਼ਿੰਮੇਵਾਰੀ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਆਪਣੇ ਅਸਲ ਮੁੱਦਿਆਂ ਤੋਂ ਭਟਕ ਕੇ ਦਿਸ਼ਾਹੀਣ ਰਾਜਨੀਤੀ ਵੱਲ ਪਹੁੰਚ ਚੁੱਕਾ ਹੈ।
'ਦੂਜਿਆਂ ਦੀ ਪਿੱਚ 'ਤੇ ਖੇਡਣ ਦੀ ਥਾਂ ਵਿਰੋਧੀਆਂ ਨੂੰ ਆਪਣੀ ਪਿੱਚ 'ਤੇ ਲਿਆਵਾਂਗੇ'
ਸਿਆਸੀ ਰਣਨੀਤੀ ਬਾਰੇ ਬੋਲਦੇ ਪਰਗਟ ਸਿੰਘ ਨੇ ਕਿਹਾ ਕਿ ਉਹ ਰਾਜਨੀਤੀ ਨੂੰ ਪੂਰੀ ਤਰ੍ਹਾਂ ਸਾਰਥਕ ਅਤੇ ਸਾਫ਼-ਸੁਥਰੇ ਮੁੱਦਿਆਂ ਵੱਲ ਲੈ ਕੇ ਜਾਣਗੇ। ਉਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਕਦੇ ਵੀ ਦੂਜਿਆਂ ਦੀ ਪਿੱਚ 'ਤੇ ਜਾ ਕੇ ਨਹੀਂ ਖੇਡੇ ਅਤੇ ਵਿਰੋਧੀਆਂ ਨੂੰ ਆਪਣੀ ਪਿੱਚ 'ਤੇ ਲਿਆ ਕੇ ਹੀ ਸਿਆਸਤ ਕਰਨਗੇ।
ਇਹ ਵੀ ਪੜ੍ਹੋ: ਪੰਜਾਬ: ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋਏ ਨਵੇਂ ਹੁਕਮ, 2 ਦਸਬੰਰ ਤੱਕ ਕਰੋ ਇਹ ਕੰਮ
ਬੰਗਲਾ ਸਾਹਿਬ ਘਟਨਾ ਅਤੇ ਦੇਸ਼ ਦੇ ਹਾਲਾਤ 'ਤੇ ਚਿੰਤਾ
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਸ ਦੇ ਦਾਖ਼ਲ ਹੋਣ ਅਤੇ ਉੱਥੇ ਬੈਠੇ ਨੌਜਵਾਨਾਂ ਦੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਪਰਗਟ ਸਿੰਘ ਨੇ ਇਸ ਨੂੰ ਬਹੁਤ ਮਾੜੀ ਗੱਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ ਹਾਲਾਤ ਬਹੁਤ ਮਾੜੇ ਬਣ ਚੁੱਕੇ ਹਨ। ਭਾਰਤੀ ਜਨਤਾ ਪਾਰਟੀ (ਬੀਜੇਪੀ) 'ਤੇ ਤਿੱਖਾ ਹਮਲਾ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਨੇ ਨਫ਼ਰਤ ਦੀ ਰਾਜਨੀਤੀ ਕੀਤੀ ਹੈ, ਜੋਕਿ ਦੇਸ਼ ਦੇ ਹਿੱਤ ਲਈ ਕਦੇ ਵੀ ਚੰਗੀ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ: ਪੰਜਾਬ: ਘਰ 'ਚ ਦਾਖ਼ਲ ਹੋ ਕੇ ਸਾਬਕਾ ਕੌਂਸਲਰ 'ਤੇ ਗੈਂਗਸਟਰ ਨੇ ਕੀਤਾ ਹਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਬਹਾਨੇ 4 ਲੱਖ ਤੋਂ ਵੱਧ ਦੀ ਰਕਮ ਠੱਗੀ
NEXT STORY