ਮੱਖੂ (ਵਾਹੀ) - ਪੁਲਸ ਥਾਣਾ ਮੱਖੂ 'ਚ ਪੈਂਦੇ ਪਿੰਡ ਵਰਿਆਂ 'ਚ ਨੈਸ਼ਨਲ ਹਾਈਵੇਜ਼ 54, ਜ਼ੀਰਾ ਰੋਡ ਦੇ ਰਹਿਣ ਵਾਲੇ ਸਰਵਨ ਸਿੰਘ 40 ਸਾਲ ਦਾ ਕਤਲ ਉਸ ਦੀ ਪਤਨੀ ਵਲੋਂ ਕਰਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸਰਵਨ ਸਿੰਘ ਦੀ ਕੁੜੀ ਕੋਮਲਪ੍ਰੀਤ ਕੌਰ ਵਲੋਂ 30 ਜੁਲਾਈ ਨੂੰ ਪੁਲਸ ਥਾਣਾ ਮੱਖੂ ਵਿਖੇ ਦਿੱਤੀ ਦਰਖਾਸਤ ਉਪਰੰਤ 'ਜਗਬਾਣੀ' ਦਫਤਰ ਮੱਖੂ ਵਿਖੇ ਲਿਖਤੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮਾਂ ਦਾ ਚਰਿਤਰ ਚੰਗਾ ਨਹੀਂ ਸੀ। ਉਸ ਦੇ ਪਿਤਾ ਉਸ ਦੀ ਮਾਂ ਨੂੰ ਅਜਿਹੇ ਕੰਮਾਂ ਤੋਂ ਵਰਜਦਾ ਸੀ। ਕੁੜੀ ਨੇ ਦੱਸਿਆ ਕਿ ਉਸ ਦਾ ਪਿਤਾ 29 ਜੁਲਾਈ ਸਵੇਰੇ ਤੜਕਸਾਰ ਤੋਂ ਲਾਪਤਾ ਹੈ ਅਤੇ ਮੋਬਾਇਲ ਵੀ ਬੰਦ ਆ ਰਿਹਾ ਹੈ। ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੀ ਮਾਂ ਦਾ ਉਸ ਦੇ ਪਿਤਾ ਦੇ ਲਾਪਤਾ ਹੋਣ 'ਚ ਹੱਥ ਹੈ।
'ਜਗਬਾਣੀ' ਨੇ ਇਹ ਮਾਮਲਾ ਪ੍ਰਮੁੱਖਤਾ ਨਾਲ ਲੈਦਿਆਂ ਸਬੰਧਤ ਖਬਰ ਪੂਰੇ ਵੇਰਵੇ ਨਾਲ ਪ੍ਰਕਾਸ਼ਿਤ ਕੀਤੀ ਸੀ, ਜਿਸ ਉਪਰੰਤ ਥਾਣਾ ਮੁਖੀ ਜਤਿੰਦਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਬਲਜੀਤ ਕੌਰ ਨੂੰ ਕਾਬੂ ਕਰਕੇ ਜਦੋਂ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ 28 ਅਤੇ 29 ਜੁਲਾਈ ਦੀ ਦਰਮਿਆਣੀ ਰਾਤ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਾਰਨ ਦੀ ਵਿਉਂਤ ਬਣਾਈ। ਉਨ੍ਹਾਂ ਨੇ ਰਾਤ ਦੇ ਸਮੇਂ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਲੈ ਕੇ ਚਲੇ ਗਏ। ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਦੋਵੇਂ ਦੋਸ਼ੀਆਂ ਰਾਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ 34 ਸਾਲ ਤੇ ਸੁਖਵਿੰਦਰ ਸਿੰਘ ਪੁੱਤਰ ਬਖ਼ਸ਼ੀਸ ਸਿੰਘ 30 ਸਾਲ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾ ਨੇ ਆਪਣਾ ਦੋਸ਼ ਕਬੂਲ ਲਿਆ।
ਕਾਬੂ ਕੀਤੇ ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਸਰਵਨ ਸਿੰਘ ਦੀ ਲਾਸ਼ ਨੂੰ ਸਰਹੰਦ ਫੀਡਰ ਨਹਿਰ 'ਚ ਸੁੱਟ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਵਿਆਹ ਕਰਵਾ ਕੇ ਅਮਰੀਕਾ ਲੈ ਜਾਣ ਦਾ ਝਾਂਸਾ ਦੇ ਕੇ ਕਰਦਾ ਰਿਹਾ ਜਬਰ-ਜ਼ਨਾਹ
NEXT STORY