ਮਲੋਟ (ਜੁਨੇਜਾ,ਕਾਠਪਾਲ) - ਪੈਸਿਆਂ ਦਾ ਲਾਲਚੀ ਵਿਅਕਤੀ ਇਨਾ ਹੈਵਾਨ ਬਣ ਜਾਂਦਾ ਹੈ, ਕਿ ਉਹ ਕਿਸੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਕੁਝ ਨਹੀਂ ਸੋਚਦਾ। ਅਜਿਹਾ ਹੀ ਕੁਝ ਮਲੋਟ ਵਿਖੇ ਵੀ ਦੇਖਣ ਨੂੰ ਮਿਲਿਆ, ਜਿਥੇ ਮਾਸੂਮ ਬੱਚੇ ਦੇ ਕਤਲ ਦੀ ਵਾਪਰੀ ਇਕ ਘਟਨਾ ਦੇ ਭੇਦ ਖੁੱਲ੍ਹ ਜਾਣ ’ਤੇ ਸਭ ਹੈਰਾਨ ਹੋ ਗਏ। ਮਾਮਲੇ ਦਾ ਜਾਂਚ ਕਰਨ ’ਤੇ ਖੁਲਾਸਾ ਹੋਇਆ ਕਿ ਦੋਸ਼ੀਆਂ ਨੇ ਚਾਰ ਮਹੀਨਿਆਂ ਦੇ ਬੱਚੇ ਨੂੰ ਵੇਚਣ ਲਈ ਸੁੱਤੇ ਪਏ ਚੁੱਕ ਲਿਆ ਸੀ। ਜਿਨ੍ਹਾਂ ਨੇ ਅੱਗੇ ਬੱਚਾ ਵਿਕਣ ਨਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਕੇ ਸੁੱਟ ਦਿੱਤਾ ਸੀ। ਇਸ ਮਾਮਲੇ ਦੇ ਸਬੰਧ ’ਚ ਬੁਲਾਈ ਗਈ ਇਕ ਪ੍ਰੈੱਸ ਕਾਨਫਰੰਸ ਵਿਚ ਐੱਸ. ਪੀ. ਡੀ. ਗੁਰਮੇਲ ਸਿੰਘ ਅਤੇ ਮਲੋਟ ਦੇ ਡੀ. ਐੱਸ. ਪੀ. ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ 7 ਜੁਲਾਈ 2019 ਨੂੰ ਐੱਚ. ਐੱਮ. ਰਾਈਸ ਮਿੱਲ ਜੰਡਵਾਲਾ ਰੋਡ ਦਾਨੇਵਾਲਾ ਤੋਂ ਆਪਣੀ ਮਾਤਾ ਅਤੇ 5 ਸਾਲਾ ਭੈਣ ਵਿਚਕਾਰ ਸੁੱਤੇ ਸਾਢੇ ਚਾਰ ਮਹੀਨਿਆਂ ਦੇ ਮਾਸੂਮ ਬੱਚੇ ਅਚਾਰੀ ਲਾਲ ਨੂੰ ਰਾਤ ਵੇਲੇ ਅਣਪਛਾਤਿਆਂ ਨੇ ਅਗਵਾ ਕਰ ਲਿਆ ਸੀ। ਸਿਟੀ ਮਲੋਟ ਦੀ ਪੁਲਸ ਨੇ ਅਗਵਾ ਹੋਏ ਬੱਚੇ ਦੀ ਮਾਤਾ ਗੀਤਾ ਰਾਣੀ ਪਤਨੀ ਭੂਰੇ ਚੌਧਰੀ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ 8 ਜੁਲਾਈ 2019 ਨੂੰ ਮਾਮਲਾ ਦਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮਾਂ ਅਤੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ।
ਪੜ੍ਹੋ ਇਹ ਖਬਰ ਵੀ - ਦੁਸ਼ਮਣੀ ਦੇ ਚੱਲਦੇ ਮਾਸੂਮ ਦਾ ਕਤਲ ਕਰਕੇ ਕੱਢੀਆਂ ਅੱਖਾਂ
ਪੜ੍ਹੋ ਇਹ ਖਬਰ ਵੀ - ਨਾਜਾਇਜ਼ ਸੰਬੰਧਾਂ ਦੇ ਚੱਲਦੇ ਹੋਇਆ ਮਾਸੂਮ ਦਾ ਕਤਲ, ਲਾਸ਼ ਨਾਲੇ 'ਚ ਸੁੱਟੀ
ਪੜ੍ਹੋ ਇਹ ਖਬਰ ਵੀ - ਪਿਓ ਨੇ ਮਾਸੂਮ ਬੱਚੀ ਦਾ ਕਤਲ ਕਰ ਕੇ ਛੱਪੜ 'ਚ ਸੁਟੀ ਲਾਸ਼
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਦੇ ਨਿਰਦੇਸ਼ਾਂ ਅਤੇ ਮਲੋਟ ਦੇ ਉਪ ਪੁਲਸ ਕਪਤਾਨ ਮਨਮੋਹਨ ਸਿੰਘ ਔਲਖ ਅਤੇ ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਸ ਨੇ ਸਾਰੇ ਪਹਿਲੂਆਂ ਤੋਂ ਕੀਤੀ ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਅਹਿਮ ਪ੍ਰਾਪਤੀ ਕੀਤੀ। ਪੁਲਸ ਨੇ ਸਖਤ ਮੁਸ਼ੱਕਤ ਤੋਂ ਬਾਅਦ ਇਸ ਮਾਮਲੇ ਵਿਚ ਦੋ ਦੋਸ਼ੀਆਂ ਗੁਰਦੀਪ ਸਿੰਘ ਉਰਫ ਰਾਣਾ ਪੁੱਤਰ ਬਲਵੀਰ ਸਿੰਘ ਵਾਸੀ ਪੱਕਾ ਸੀਡ ਫਾਰਮ ਗਲੀ ਨੰਬਰ 3 ਨੇੜੇ ਜੂਸ ਫੈਕਟਰੀ ਅਬੋਹਰ ਹਾਲ ਅਤੇ ਹਰਮੰਦਰ ਸਿੰਘ ਨਿੱਕਾ ਪੁੱਤਰ ਵਜ਼ੀਰ ਸਿੰਘ ਪੁੱਤਰ ਸਰਦਾਰਾ ਸਿੰਘ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਘਟਨਾ ਵਾਲੀ ਰਾਤ ਬੱਚੇ ਨੂੰ ਚੁੱਕਿਆ ਸੀ ਅਤੇ ਉਨ੍ਹਾਂ ਦਾ ਮਕਸਦ ਮੁੰਡੇ ਨੂੰ ਵੇਚ ਕੇ ਪੈਸੇ ਕਮਾਉਣ ਦਾ ਸੀ ਪਰ ਢੁੱਕਵਾਂ ਖਰੀਦਦਾਰ ਨਾ ਮਿਲਣ ਕਰ ਕੇ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਏ। ਇਸ ਤੋਂ ਬਾਅਦ ਉਨ੍ਹਾਂ ਬੱਚੇ ਨੂੰ ਕਤਲ ਕਰ ਕੇ ਨਹਿਰ ਵਿਚ ਸੁੱਟ ਦਿੱਤਾ।
ਦੂਜੇ ਪਾਸੇ ਪੁਲਸ ਨੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਇਸ ਮਾਮਲੇ ਵਿਚ ਹੋਰ ਖੁਲਾਸੇ ਹੋ ਸਕਣ। ਪੁਲਸ ਨੇ ਦੋਸ਼ੀਆਂ ਵਿਰੁੱਧ ਪਹਿਲਾਂ ਦਰਜ ਕੀਤੇ ਅਗਵਾ ਦੇ ਮਾਮਲੇ ’ਚ ਕਤਲ ਦੀ ਧਾਰਾ ਵੀ ਜੋੜ ਦਿੱਤੀ। ਇਸ ਮੌਕੇ ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਸਮੇਤ ਹੋਰ ਪੁਲਸ ਅਧਿਕਾਰੀ ਮੌਜੂਦ ਸਨ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਵਿਚ ਦੋਸ਼ੀਆਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਅਗਵਾ ਬੱਚੇ ਦੀਆਂ ਖਬਰਾਂ ਅਖਬਾਰਾਂ ਵਿਚ ਛਪਣ ਕਰ ਕੇ ਖਰੀਦਦਾਰਾਂ ਨੂੰ ਪਤਾ ਲੱਗ ਗਿਆ ਕਿ ਬੱਚਾ ਚੋਰੀ ਕੀਤਾ ਹੈ, ਜਿਸ ਤੋਂ ਬਾਅਦ ਕਿਸੇ ਨੇ ਬੱਚੇ ਨੂੰ ਖਰੀਦਣ ਵਿਚ ਰੁਚੀ ਨਹੀਂ ਵਿਖਾਈ। ਇਸ ਤੋਂ ਬਾਅਦ ਦੋਸ਼ੀਆਂ ਨੇ ਬੱਚੇ ਦਾ ਕਤਲ ਕਰ ਕੇ ਬੱਲੂਆਨਾ ਕੋਲ ਨਹਿਰ ਵਿਚ ਸੁੱਟ ਦਿੱਤਾ।
ਜਲੰਧਰ: ਹਸਪਤਾਲ 'ਚ ਚੈੱਕਅਪ ਕਰਵਾਉਣ ਆਈ ਔਰਤ ਕੋਰੋਨਾ ਦਾ ਨਾਂ ਸੁਣ ਕੇ ਭੱਜੀ
NEXT STORY