ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਬੀਤੀ ਰਾਤ ਰੇਲਵੇ ਓਵਰਬ੍ਰਿਜ ਦੇ ਹੇਠਾਂ ਪਿੰਡ ਦੁਤਾਰਾਂਵਾਲੀ ਵਾਸੀ ਇਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੇ ਜਵਾਨਾਂ ਨੇ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ।
ਜਾਣਕਾਰੀ ਅਨੁਸਾਰ ਪਿੰਡ ਦੁਤਾਰਾਂਵਾਲੀ ਦਾ ਰਹਿਣ ਵਾਲਾ ਕਰੀਬ 50 ਸਾਲਾ ਰਾਜਾਰਾਮ ਬੀਤੇ ਦਿਨ ਆਪਣੀ ਨੂੰਹ ਨੂੰ ਪਹਿਲਾਂ ਪੇਕੇ ਦੇ ਲਈ ਬੱਸ ’ਤੇ ਚੜ੍ਹਾਇਆ ਅਤੇ ਫਿਰ ਖ਼ੁਦ ਅਬੋਹਰ ਆ ਗਿਆ। ਜਿੱਥੇ ਦੇਰ ਰਾਤ ਰਾਜਾਰਾਮ ਨੇ ਹਨੂੰਮਾਨਗੜ੍ਹ ਰੋਡ ਓਵਰਬ੍ਰਿਜ ਹੇਠਾਂ ਬਠਿੰਡਾ ਤੋਂ ਸ਼੍ਰੀਗੰਗਾਨਗਰ ਜਾਣ ਵਾਲੀ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਸੂਚਨਾ ਮਿਲਣ ’ਤੇ ਜੀ. ਆਰ. ਪੀ. ਮੁਲਾਜ਼ਮ ਮੌਕੇ ’ਤੇ ਪੁੱਜੇ। ਸੂਚਨਾ ਮਿਲਣ ’ਤੇ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਈ।
ਲੁਧਿਆਣਾ ਸੀਟ 'ਤੇ ਕੁੱਲ 60.11 ਫ਼ੀਸਦੀ ਵੋਟਿੰਗ, ਇਸ ਹਲਕੇ 'ਚ ਪਈਆਂ ਸਭ ਤੋਂ ਵੱਧ ਵੋਟਾਂ
NEXT STORY