ਬਰੇਟਾ(ਬਾਂਸਲ) : ਰੇਲਵੇ ਪੁਲਸ ਵੱਲੋਂ ਪੋਤੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਖਾਲ੍ਹੀ ਕਾਗਜ਼ਾਂ 'ਤੇ ਦਸਤਖਤ ਕਰਵਾਉਣ ਤੋਂ ਬਾਅਦ 2 ਕਿੱਲੇ ਜ਼ਮੀਨ ਆਪਣੇ ਨਾਮ ਕਰਵਾਉਣ ਦੇ ਦੋਸ਼ ਹੇਠ ਇਕ ਔਰਤ ਸਮੇਤ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਪੁਲਸ ਦੇ ਜਾਂਚ ਅਧਿਕਾਰੀ ਕੁਲਦੀਪ ਚੰਦ ਨੇ ਦੱਸਿਆ ਕਿ ਧਨਵੰਤ ਕੌਰ ਸਵ. ਜਰਨੈਲ ਸਿੰਘ ਵਾਸੀ ਸੰਘਰੇੜੀ ਹਾਲ ਆਬਾਦ ਪਟਿਆਲਾ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਮੇਰੇ ਪੋਤਾ ਬਲਜੋਤ ਸਿੰਘ ਪੁੱਤਰ ਸਵ. ਬਲਵਿੰਦਰ ਸਿੰਘ ਵਾਸੀ ਸੰਘਰੇੜੀ ਦੇ ਸੰਪਰਕ ਵਿਚ ਬੂਟਾ ਸਿੰਘ ਵਾਸੀ ਰਾਮਗੜ੍ਹ ਸ਼ਾਹਪੁਰੀਆ ਨਾਮ ਦਾ ਇਕ ਵਿਅਕਤੀ ਆਇਆ ਜਿਸ ਨੇ ਮੇਰੇ ਪੋਤੇ ਨੂੰ ਨਸ਼ੇ ਪੱਤੇ ਦਾ ਲਾਲਚ ਦੇ ਕੇ ਉਸ ਪਾਸੋਂ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਵਾਉਣ ਤੋਂ ਬਾਅਦ ਦੋ ਕਿੱਲੇ ਜ਼ਮੀਨ ਆਪਣੇ ਨਾਮ ਕਰਵਾ ਲਈ ਅਤੇ ਜਿਸ ਨੂੰ ਲੈ ਕੇ ਮੇਰਾ ਪੋਤਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ ।
ਉਕਤ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ। ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਬਰੇਟਾ ਪੁਲਸ ਅਤੇ ਬੁਢਲਾਡਾ ਰੇਲਵੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਪਰ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤਾਂ ਬਜ਼ੁਰਗ ਦਾਦੀ ਨੇ ਆਪਣੀ ਫਰਿਆਦ ਡਾਇਰੈਕਟਰ ਪੁਲਸ ਰੇਲਵੇ ਪੰਜਾਬ ਪਟਿਆਲਾ ਨੂੰ ਕੀਤੀ ਜਿਸ 'ਤੇ ਪੜਤਾਲ ਉਪਰੰਤ ਰੇਲਵੇ ਪੁਲਸ ਨੇ ਮੁਲਜ਼ਮ ਬੂਟਾ ਸਿੰਘ ਵਾਸੀ ਰਾਮਗੜ੍ਹ ਸ਼ਾਹਪੁਰੀਆ ਅਤੇ ਕਰਮਦੀਪ ਕੌਰ ਵਾਸੀ ਸੰਘਰੇੜੀ ਖਿਲਾਫ ਵੱਖ-ਵੱਖ ਧਰਾਵਾਂ ਸਮੇਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਭਲਕੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ ਇੰਤਜ਼ਾਰ
NEXT STORY