ਦੇਵੀਗੜ੍ਹ (ਨੌਗਾਵਾਂ) : ਕਸਬਾ ਦੇਵੀਗੜ੍ਹ ਵਿਖੇ ਮੀਟ ਦੀ ਦੁਕਾਨ ’ਤੇ ਕੰਮ ਕਰਦੇ ਨੌਕਰ ਦੀ ਕੁੱਟਮਾਰ ਕਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਵਰੁਣ ਪੁੱਤਰ ਸ਼ਿੰਦਾ ਵਾਸੀ ਮੁਹੱਲਾ ਭੀਮ ਨਗਰ, ਲਾਹੌਰੀ ਗੇਟ ਪਟਿਆਲਾ ਨੇ ਥਾਣਾ ਜੁਲਕਾਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕਸਬਾ ਦੇਵੀਗੜ੍ਹ ਵਿਖੇ ਪਰਮਜੀਤ ਸਿੰਘ ਪੁੱਤਰ ਮੰਗਲ ਸਿੰਘ ਅਤੇ ਬਾਵਾ ਸਿੰਘ ਪੁੱਤਰ ਪਰਮਜੀਤ ਸਿੰਘ ਮੀਟ ਦੀ ਦੁਕਾਨ ਕਰਦੇ ਹਨ। ਉਨ੍ਹਾਂ ਕੋਲ 12 ਸਾਲ ਤੋਂ ਉਸ ਦਾ ਪਿਤਾ ਸ਼ਿੰਦਾ ਮੀਟ ਕੱਟਣ ਦਾ ਕੰਮ ਕਰਦਾ ਆ ਰਿਹਾ ਹੈ ਪਰ 17 ਮਈ ਨੂੰ ਉਨ੍ਹਾਂ ਦਾ ਪਿਤਾ ਜਲਦੀ ਘਰ ਆ ਗਿਆ, ਜਿਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ।
ਜਦੋਂ ਉਸ ਨੂੰ ਪੁੱਤਰ ਨੇ ਸੱਟਾਂ ਲੱਗਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰੀ ਦੋਵਾਂ ਪਿਓ-ਪੁੱਤ ਪਰਮਜੀਤ ਸਿੰਘ ਤੇ ਬਾਵਾ ਸਿੰਘ ਨੇ ਕੁੱਟਮਾਰ ਕੀਤੀ ਹੈ ਕਿਉਂਕਿ ਸ਼ਿੰਦਾ ਆਪਣੇ ਘਰ ਜਲਦੀ ਜਾਣਾ ਚਾਹੁੰਦਾ ਸੀ ਪਰ ਮਾਲਕ ਉਸ ਨੂੰ ਜਲਦੀ ਘਰ ਜਾਣ ਨਹੀਂ ਦਿੰਦੇ ਸਨ। ਵਰੁਣ ਨੇ ਦੱਸਿਆ ਕਿ ਉਸ ਦੇ ਪਿਤਾ ਸ਼ਿੰਦਾ ਦੀ ਅਗਲੇ ਦਿਨ ਮੌਤ ਹੋ ਗਈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਪਰਮਜੀਤ ਸਿੰਘ ਤੇ ਬਾਵਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਹਿਰਾਗਾਗਾ : ਅੰਡਰਬ੍ਰਿਜ ’ਚ ਦਸ ਫੁੱਟ ਤਕ ਭਰੇ ਪਾਣੀ ਵਿਚਕਾਰ ਫਸੀ ਲੋਕਾਂ ਨਾਲ ਭਰੀ ਬੱਸ, ਪਇਆ ਚੀਕ-ਚਿਹਾੜਾ
NEXT STORY