ਜਲੰਧਰ(ਮਹੇਸ਼)— ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਪਿੰਡ ਪਰਸਰਾਮਪੁਰ 'ਚ ਇਕ ਪ੍ਰਵਾਸੀ ਮਜ਼ਦੂਰ ਘਣਸ਼ਾਮ ਮੰਡਲ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। 21 ਸਾਲਾ ਘਣਸ਼ਾਮ ਮੰਡਲ ਪੁੱਤਰ ਰਾਮ ਮੰਡਲ ਮੂਲ ਵਾਸੀ ਦੁਲਾਰ ਜ਼ਿਲਾ ਮੱਧਪੁਰਾ (ਬਿਹਾਰ) ਪਿੰਡ ਪਰਸਰਾਮਪੁਰ 'ਚ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਲਹਿੰਬਰ ਸਿੰਘ ਦੇ ਕੋਲ ਕੰਮ ਕਰਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਪਤਾਰਾ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਘਣਸ਼ਾਮ ਮੰਡਲ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਹੋਈ ਹੈ। ਸ਼ਰਾਬ ਪੀਣ ਦੇ ਬਾਅਦ ਉਹ ਗੁਰਪ੍ਰੀਤ ਸਿੰਘ ਗੋਪੀ ਦੇ ਖੇਤਾਂ 'ਚ ਡਿੱਗ ਗਿਆ ਅਤੇ ਉਥੇ ਪਿਆ ਰਿਹਾ। ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਦੇ ਬਾਅਦ ਬਿਹਾਰ ਤੋਂ ਆਏ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ।
ਹੋਲੇ ਮਹੱਲੇ ਦੀ ਸਮਾਪਤੀ ਤੋਂ ਬਾਅਦ ਡੀ. ਸੀ. ਨੇ ਖੁਦ ਚੁੱਕਿਆ ਸਫਾਈ ਲਈ ਝਾੜੂ
NEXT STORY