ਬਹਿਰਾਮਪੁਰ (ਗੋਰਾਇਆ) : ਰਾਵੀ ਦਰਿਆ ’ਚ ਮੱਛੀਆਂ ਫੜ੍ਹਨ ਗਏ ਇਕ ਵਿਅਕਤੀ ’ਤੇ ਅਚਾਨਕ ਆਸਮਾਨੀ ਕਹਿਰ ਵਰ੍ਹਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਖ਼ੌਫ਼ਨਾਕ ਦ੍ਰਿਸ਼ ਦੇਖ ਕੇ ਉਸ ਦੇ ਨਾਲ ਵਾਲੇ ਸਾਥੀ ਦੀ ਰੂਹ ਕੰਬ ਉੱਠੀ।
ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਤੋਂ ਇਨ੍ਹਾਂ ਸੂਬਿਆਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਨਹੀਂ ਚੱਲਣਗੀਆਂ ਬੱਸਾਂ
ਜਾਣਕਾਰੀ ਮੁਤਾਬਕ ਸ਼ਸੀ ਪਾਲ ਸ਼ਰਮਾ ਵਾਸੀ ਪਿੰਡ ਨਵੀਂ ਆਬਾਦੀ, ਦਰਿਆ ’ਚੋਂ ਮੱਛੀਆਂ ਫੜ੍ਹ ਕੇ ਵੇਚਣ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਨੂੰ ਉਹ ਆਪਣੇ ਸਾਥੀ ਨਾਲ ਦਰਿਆ ’ਚ ਮੱਛੀਆਂ ਫੜ੍ਹਨ ਗਿਆ ਸੀ। ਜਦੋਂ ਉਸ ਦਾ ਸਾਥੀ ਦਰਿਆ ’ਚ ਜਾਲ ਲਗਾ ਰਿਹਾ ਸੀ ਤਾਂ ਅਚਾਨਕ ਤੇਜ਼ ਬਾਰਸ਼ ਅਤੇ ਗੜ੍ਹੇ ਪੈਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ : ਅਮਰੀਕਾ ਦੀ ਧਰਤੀ 'ਤੇ ਡੁੱਲ੍ਹਿਆ ਪੰਜਾਬੀ ਨੌਜਵਾਨ ਦਾ ਖੂਨ, ਘਰ ਆਏ ਵਿਅਕਤੀਆਂ ਨੇ ਗੋਲੀਆਂ ਨਾਲ ਭੁੰਨਿਆ
ਇਸ ਦੇ ਨਾਲ ਹੀ ਆਸਮਾਨੀ ਬਿਜਲੀ ਚਮਕਣ ਲੱਗੀ। ਇਸ ਦੌਰਾਨ ਦਰਿਆ ਕਿਨਾਰੇ ਬੈਠੇ ਸ਼ਸੀ ਪਾਲ ਸ਼ਰਮਾ ’ਤੇ ਅਚਾਨਕ ਆਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਅਮਰੀਕਾ ਦੀ ਧਰਤੀ 'ਤੇ ਡੁੱਲ੍ਹਿਆ ਪੰਜਾਬੀ ਨੌਜਵਾਨ ਦਾ ਖੂਨ, ਘਰ ਆਏ ਵਿਅਕਤੀਆਂ ਨੇ ਗੋਲੀਆਂ ਨਾਲ ਭੁੰਨਿਆ
NEXT STORY