ਜਲੰਧਰ (ਸੁਨੀਲ) : ਜਲੰਧਰ ਤੋਂ ਲੁਧਿਆਣਾ ਜਾ ਰਹੀ ਅਮਰਪਾਲੀ ਐਕਸਪ੍ਰੈਸ ਰੇਲਗੱਡੀ ਹੇਠਾਂ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਕੋਲੋਂ ਇਕ ਆਈ. ਡੀ. ਪਰੂਫ ਮਿਲਿਆ ਹੈ, ਜਿਸ 'ਤੇ ਉਸ ਦਾ ਨਾਂ ਗਿਰਦਾਰੀ ਲਾਲ ਪੁੱਤਰ ਭਾਗੂ ਰਾਮ, ਪਿੰਡ ਰਸੂਲਪੁਰ ਲਿਖਿਆ ਹੋਇਆ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਸ ਦੀ ਸ਼ਨਾਖਤ ਕਰਵਾਈ ਗਈ। ਮ੍ਰਿਤਕ ਗਿਰਦਾਰੀ ਲਾਲ ਦੇ ਪੁੱਤਰ ਟੋਨੀ ਨੇ ਦੱਸਿਆ ਕਿ ਉਸ ਦਾ ਪਿਤਾ ਇਕ ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਅਤੇ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਰੇਲ ਲਾਈਨਾਂ 'ਤੇ ਕਿਵੇਂ ਪੁੱਜਿਆ, ਇਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਫਿਲਹਾਲ ਪੁਲਸ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਅੱਜ ਹੋਵੇਗੀ ਆਪ ਵਿਧਾਇਕ ਦਲ ਦੀ ਬੈਠਕ (ਪੜ੍ਹੋ 12 ਫਰਵਰੀ ਦੀਆਂ ਖਾਸ ਖਬਰਾਂ)
NEXT STORY