ਲੋਹੀਆਂ ਖ਼ਾਸ (ਸੁਭਾਸ਼ ਸੱਦੀ)-ਲੋਹੀਆਂ ਖ਼ਾਸ ਵਿਖੇ ਇਕ ਦਰਦਨਾਕ ਹਾਦਸੇ ਵਿਚ 35 ਸਾਲਾ ਨੌਜਵਾਨ ਦੀ ਆਪਣੀ ਹੀ ਜੇ. ਸੀ. ਬੀ. ਮਸ਼ੀਨ ਹੇਠ ਦੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸੜਕ ਦੇ ਕਿਨਾਰੇ (ਬਰਮ) ਤੰਗ ਹੋਣ ਕਾਰਨ ਜੇ. ਸੀ. ਬੀ. ਸੰਤੁਲਨ ਵਿਗੜਨ ਕਾਰਨ 4 ਫੁੱਟ ਡੂੰਘੇ ਖੇਤਾਂ ਵਿਚ ਪਲਟ ਗਈ। ਹਾਦਸੇ ਦੌਰਾਨ ਮਸ਼ੀਨ ਚਲਾ ਰਿਹਾ ਨੌਜਵਾਨ ਹੇਠਾਂ ਦੱਬਿਆ ਗਿਆ ਜਦਕਿ ਉਸ ਦੇ ਨਾਲ ਬੈਠਾ ਵਿਅਕਤੀ ਚਮਤਕਾਰੀ ਢੰਗ ਨਾਲ ਵਾਲ-ਵਾਲ ਬਚ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

ਜਾਣਕਾਰੀ ਅਨੁਸਾਰ ਜਗਮੀਤ ਸਿੰਘ (35) ਪੁੱਤਰ ਰਵਿੰਦਰ ਸਿੰਘ ਨੰਬਰਦਾਰ ਨਿਵਾਸੀ ਕਾਕੜ ਕਲ ਰਾਤ ਕਰੀਬ 9 ਵਜੇ ਆਪਣੇ ਸਾਥੀ ਪਰਮਜੀਤ ਸਿੰਘ (55) ਨਾਲ ਪਿੰਡ ਮਹਿਰਾਜਵਾਲਾ ਤੋਂ ਜੇ. ਸੀ. ਬੀ. ਲੈ ਕੇ ਆਪਣੇ ਪਿੰਡ ਪਰਤ ਰਿਹਾ ਸੀ। ਜਿਵੇਂ ਹੀ ਉਹ ਕੰਗ ਖੁਰਦ ਤੋਂ ਕਾਕੜ ਕਲਾਂ ਲਿੰਕ ਰੋਡ ’ਤੇ ਪਹੁੰਚੇ ਤਾਂ ਸੜਕ ਦੇ ਬਰਮ ਨਾ-ਮਾਤਰ ਹੋਣ ਕਾਰਨ ਮਸ਼ੀਨ ਬੇਕਾਬੂ ਹੋ ਕੇ ਖੇਤਾਂ 'ਚ ਜਾ ਪਲਟੀ, ਜਿਸ ਨਾਲ ਜਗਮੀਤ ਸਿੰਘ ਉਛਲ ਕੇ ਮਸ਼ੀਨ ਤੋਂ ਬਾਹਰ ਡਿੱਗ ਪਿਆ ਅਤੇ ਭਾਰੀ-ਭਰਕਮ ਜੇ. ਸੀ. ਬੀ. ਉਸ ਦੇ ਪੇਟ 'ਤੇ ਜਾ ਚੜ੍ਹੀ। ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਇਕੱਠੇ ਹੋ ਕੇ ਮਸ਼ੀਨ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਭਾਰ ਜ਼ਿਆਦਾ ਹੋਣ ਕਾਰਨ ਉਹ ਅਸਫ਼ਲ ਰਹੇ ਅਤੇ ਜਗਮੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਸ਼ੀਨ ਵਿਚ ਨਾਲ ਬੈਠੇ ਪਰਮਜੀਤ ਸਿੰਘ ਨੂੰ ਮਾਮੂਲੀ ਖਰੋਚ ਤੱਕ ਨਹੀਂ ਆਈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
ਮ੍ਰਿਤਕ ਜਗਮੀਤ ਸਿੰਘ ਆਪਣੀ ਟ੍ਰਾਂਸਪੋਰਟ ਦਾ ਕਾਰੋਬਾਰ ਸੰਭਾਲਦਾ ਸੀ। ਉਸ ਦੇ ਪਿਤਾ ਰਵਿੰਦਰ ਸਿੰਘ ਨੰਬਰਦਾਰ ਇਸ ਹਾਦਸੇ ਤੋਂ ਬਾਅਦ ਡੂੰਘੇ ਸਦਮੇ ਵਿਚ ਹਨ। ਜਗਮੀਤ ਦਾ ਵੱਡਾ ਭਰਾ ਖੇਤੀਬਾੜੀ ਕਰਦਾ ਹੈ ਅਤੇ ਉਸ ਦੀ ਇਕ ਭੈਣ ਕੈਨੇਡਾ ਵਿਚ ਰਹਿ ਰਹੀ ਹੈ। ਨੌਜਵਾਨ ਪੁੱਤ ਦੀ ਬੇਵਕਤੀ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਹਿੰਦੂ ਕਾਰਡ' ਖੇਡਣ ਦੀ ਤਿਆਰੀ ’ਚ ਭਾਜਪਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ...
NEXT STORY