ਲਹਿਰਾਗਾਗਾ (ਗਰਗ) - ਹਲਕਾ ਲਹਿਰਾ ਦੇ ਪਿੰਡ ਖੰਡੇਬਾਦ ਵਿੱਚ ਇੱਕ ਬਹੁਤ ਹੀ ਦਰਦਨਾਕ ਅਤੇ ਬੇਰਹਿਮ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਵੱਲੋਂ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਿਆਂ ਉਸ ਦਾ ਗੰਡਾਸੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਣਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਖੰਡੇਬਾਦ ਵਿਖੇ ਇੱਕ ਔਰਤ ਦਾ ਕਤਲ ਹੋਇਆ ਹੈ, ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਘਰ ਦੇ ਬੈਡਰੂਮ ਵਿੱਚ ਮਹਿਲਾ ਦੀ ਖੂਨ ਨਾਲ ਲੱਥ ਪੱਥ ਲਾਸ਼ ਪਈ ਸੀ, ਜਿਸਦੇ ਚਿਹਰੇ ਅਤੇ ਗਰਦਨ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।
ਉਹਨਾਂ ਦੱਸਿਆ ਕਿ ਜਾਂਚ ਉਪਰੰਤ ਪਾਇਆ ਗਿਆ ਕਿ ਪਿੰਡ ਖੰਡੇਬਾਦ ਦੇ ਤਰਸੇਮ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਨੇ ਆਪਣੀ ਪਤਨੀ ਹਰਕੀਤਨ ਕੌਰ ਉਰਫ ਗੀਤੂ 32 ਸਾਲ ਦੀ ਗੰਡਾਸੇ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕਾ ਤਿੰਨ ਨਾਬਾਲਗ ਬੱਚਿਆਂ ਦੀ ਮਾਂ ਸੀ, ਜਿਸ ਨਾਲ ਇਲਾਕੇ ਵਿਚ ਸੌਗਮਈ ਮਾਹੋਲ ਬਣ ਗਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਕੁਲਦੀਪ ਸਿੰਘ ਨੇ ਖੁਦ ਥਾਣਾ ਲਹਿਰਾਗਾਗਾ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ, ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।
ਡੀ.ਐਸ.ਪੀ. ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਤਲ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੱਤਿਆ ਦੇ ਪਿੱਛੇ ਦੇ ਸਹੀ ਕਾਰਨ ਅਜੇ ਅਧਿਕਾਰਤ ਤੌਰ 'ਤੇ ਸਾਹਮਣੇ ਨਹੀਂ ਆਏ, ਪਰ ਸੂਤਰਾਂ ਅਨੁਸਾਰ ਇਹ ਘਰੇਲੂ ਵਿਵਾਦ, ਪਰਿਵਾਰਕ ਝਗੜਾ ਅਤੇ ਪਤਨੀ ਦੇ ਕਿਸੇ ਨਾਲ ਨਜਾਇਜ਼ ਸਬੰਧਾਂ ਦਾ ਕਾਰਨ ਵੀ ਨਾਲ ਜੁੜਿਆ ਹੋਇਆ ਹੈ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
MLA ਇੰਦਰਜੀਤ ਕੌਰ ਮਾਨ ਦਾ ਵਿਵਾਦਤ ਬਿਆਨ, ਹੁਣ ਧੌਣ 'ਤੇ ਗੋਢਾ ਰੱਖ ਕੇ...
NEXT STORY